ਜਲੰਧਰ: ਜਲੰਧਰ (Jalandhar) ਦੇ ਕਸਬਾ ਫਿਲੌਰ (Phillaur) ਦੇ ਐਸਡੀਐਮ ਦਫ਼ਤਰ (SDM office) ਦੇ ਬਾਹਰ ਅੱਜ ਸਰਪੰਚ ਕਾਂਤੀ ਮੋਹਨ ਦੀ ਅਗਵਾਈ ਹੇਠ ਅੰਗਹੀਣ ਵਿਅਕਤੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਕਾਂਤੀ ਮੋਹਣ ਨੇ ਕਿਹਾ ਕਿ ਇਨ੍ਹਾਂ ਅੰਗਹੀਣ ਵਿਅਕਤੀਆਂ ਦੇ ਲਈ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਇਨ੍ਹਾਂ ਗਰੀਬ ਤਬਕਿਆਂ ਦੇ ਮਜਬੂਰ ਲੋਕਾਂ ਦੇ ਲਈ ਕੋਈ ਮੱਦਦ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਈ ਅੰਗਹੀਣ ਵਿਅਕਤੀਆਂ ਦੇ ਯੂਟੀਆਈ ਕਾਰਡ (UTI card) ਵੀ ਨਹੀਂ ਬਣਾਏ ਗਏ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ (Central and Punjab Government) ਵੱਲੋਂ ਜਿੰਨੀਆਂ ਵੀ ਸਕੀਮਾਂ ਅੰਗਹੀਣ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਉਹ ਵੀ ਨਹੀਂ ਮਿਲ ਰਹੀਆਂ।