ਪੰਜਾਬ

punjab

By

Published : May 26, 2021, 6:05 PM IST

ETV Bharat / state

Coronavirus: ਜਲੰਧਰ ਦੇ ਡਰਾਈਵਿੰਗ ਟ੍ਰੈਕ ’ਤੇ ਲੋਕਾਂ ਨੇ ਛਿੱਕੇ ਟੰਗੇ ਕੋਰੋਨਾ ਨਿਯਮ

ਡਰਾਈਵਿੰਗ ਟ੍ਰੇਕ ’ਤੇ ਲੋਕਾਂ ਵੱਲੋਂ ਲੰਬੀ-ਲੰਬੀ ਲਾਈਨਾਂ ਲਗਾ ਕੇ ਲਾਈਸੈਂਸ ਬਣਵਾਇਆ ਜਾ ਰਿਹਾ ਸੀ। ਇਸ ਦੌਰਾਨ ਲੋਕਾਂ ਨੇ ਬੇਸ਼ਕ ਮਾਸਕ ਪਾਏ ਹੋਏ ਸੀ ਪਰ ਸੋਸ਼ਲ ਡਿਸਟੈਸਿੰਗ ਦਾ ਬਿਲਕੁੱਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।

ਜਲੰਧਰ: ਡਰਾਈਵਿੰਗ ਟ੍ਰੈਕ ’ਤੇ ਲੋਕਾਂ ਨੇ ਕੋਰੋਨਾ ਨਿਯਮਾਂ ਨੂੰ ਟੰਗਿਆ ਛਿੱਕੇ
ਜਲੰਧਰ: ਡਰਾਈਵਿੰਗ ਟ੍ਰੈਕ ’ਤੇ ਲੋਕਾਂ ਨੇ ਕੋਰੋਨਾ ਨਿਯਮਾਂ ਨੂੰ ਟੰਗਿਆ ਛਿੱਕੇ

ਜਲੰਧਰ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦੇ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉੱਥੇ ਹੀ ਦੂਜੇ ਪਾਸੇ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਲੋਕਾਂ ਜ਼ਿਲ੍ਹੇ ’ਚ ਡਰਾਈਵਿੰਗ ਟ੍ਰੇਕ ’ਤੇ ਲੋਕਾਂ ਵੱਲੋਂ ਲਾਈਸੈਂਸ ਬਣਾਉਣ ਦੇ ਚੱਕਰ ’ਚ ਕੋਰੋਨਾ ਨਿਯਮਾਂ ਨੂੰ ਛਿੱਕੇ ’ਤੇ ਟੰਗ ਦਿੱਤਾ। ਹਾਲਾਂਕਿ ਇਸ ਦੌਰਾਨ ਲੋਕਾਂ ਨੇ ਮਾਸਕ ਪਾਏ ਹੋਏ ਸੀ ਪਰ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਬਿਲਕੁੱਲ ਵੀ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਉੱਥੇ ਮਹਿਜ਼ ਦੋ ਹੀ ਪੁਲਿਸ ਕਰਮੀ ਮੌਜੂਦ ਸੀ।

ਇਸ ਸਬੰਧ ’ਚ ਡਰਾਈਵਿੰਗ ਟ੍ਰੈਕ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਸਦੇ ਬਾਵਜੁਦ ਵੀ ਲੋਕਾਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ।

ਜਲੰਧਰ: ਡਰਾਈਵਿੰਗ ਟ੍ਰੈਕ ’ਤੇ ਲੋਕਾਂ ਨੇ ਕੋਰੋਨਾ ਨਿਯਮਾਂ ਨੂੰ ਟੰਗਿਆ ਛਿੱਕੇ

ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਪਰ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜੋ: 26 ਮਈ ਕਾਲਾ ਦਿਨ: ਕਿਸਾਨਾਂ ਨੂੰ ਮਿਲ ਰਿਹੈ ਭਰਪੂਰ ਸਮਰਥਨ

ABOUT THE AUTHOR

...view details