ਪੰਜਾਬ

punjab

ETV Bharat / state

ਫਾਇਨਾਂਸ ਕੰਪਨੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ - private finance company

ਕੋਰੋਨਾ ਦੀ ਮਾਰ ਹਰ ਖੇਤਰ ਦੇ ਲੋਕਾਂ ਨੂੰ ਲੱਗੀ ਹੈ ਤੇ ਕੋਈ ਵੀ ਇਸ ਦੀ ਮਾਰ ਤੋਂ ਵਾਂਝਾ ਨਹੀਂ ਰਿਹਾ। ਜਲੰਧਰ ਦੇ ਫਿਲੌਰ ਕਸਬੇ 'ਚ ਘਰਾਂ 'ਚ ਖੁੱਲ੍ਹੀਆਂ ਨਿੱਜੀ ਅਤੇ ਛੋਟੀਆਂ ਫਾਇਨਾਂਸ ਕੰਪਨੀਆਂ ਤੋਂ ਤੰਗ ਆ ਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।

ਫਾਇਨਾਂਸ ਕੰਪਨੀਆਂ ਤੋ ਦੁਖੀ ਹੋ ਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਫਾਇਨਾਂਸ ਕੰਪਨੀਆਂ ਤੋ ਦੁਖੀ ਹੋ ਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

By

Published : Oct 9, 2020, 4:52 PM IST

ਜਲੰਧਰ: ਕੋਰੋਨਾ ਵਾਇਰਸ ਤੋਂ ਪਹਿਲਾਂ ਲੋਕਾਂ ਨੇ ਕਰਜ਼ੇ ਲਏ ਹੋਏ ਸੀ। ਕੋਰੋਨਾ ਕਾਰਨ ਲੱਗੀ ਤਾਲਾਬੰਦੀ ਤੋਂ ਬਾਅਦ ਆਰਥਿਕ ਪੱਖੋਂ ਹਰ ਕਿਸੇ ਦੀ ਕਮਰ ਟੁੱਟੀ ਹੈ। ਤਾਲਾਬੰਦੀ ਨੇ ਲੋਕਾਂ ਦੀ ਤਨਖ਼ਾਹ 'ਤੇ ਵੀ ਤਾਲਾਬੰਦੀ ਕਰ ਦਿੱਤੀ। ਕੇਂਦਰ ਸਰਕਾਰ ਵੱਲੋਂ ਨਾਗਰਿਕਾਂ ਨੂੰ ਮਦਦ ਦੇ ਰੂਪ 'ਚ 6 ਮਹੀਨੇ ਦਾ ਸਮਾਂ ਦੇ ਦਿੱਤਾ ਜਿਸ 'ਚ ਉਨ੍ਹਾਂ ਨੂੰ ਕੋਈ ਕਿਸ਼ਤ ਨਹੀਂ ਦੇਣੀ ਸੀ ਤੇ ਨਾ ਹੀ ਉਸ 'ਤੇ ਵਿਆਜ ਲੱਗਣਾ ਸੀ।

ਫਾਇਨਾਂਸ ਕੰਪਨੀਆਂ ਤੋ ਦੁਖੀ ਹੋ ਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਨਿੱਜੀ ਸੈਕਟਰ ਦੀ ਫਾਇਨਾਂਸ ਕੰਪਨੀਆਂ ਨੇ ਹੁਣ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫ਼ਾਇਨਾਂਸ ਕੰਪਨੀਆਂ ਉਨ੍ਹਾਂ ਨੂੰ ਕਹਿ ਰਹੀਆਂ ਹਨ ਕਿ ਜੇਕਰ ਉਹ ਕਿਸ਼ਤਾਂ ਨਹੀਂ ਦੇਣਗੇ ਤਾਂ ਉਨ੍ਹਾਂ 'ਤੇ ਕੇਸ ਕਰ ਦੇਣਗੇ, ਉਨ੍ਹਾਂ ਦਾ ਸਿੰਬਲ ਵੀ ਖਰਾਬ ਕਰ ਦੇਣਗੇ ਅਤੇ ਉਨ੍ਹਾਂ ਦਾ ਘਰ ਦਾ ਸਮਾਨ ਵੇਚ ਕੇ ਪੈਸੇ ਵਸੂਲ ਕਰਨਗੇ।

ਬੇਸ਼ੱਕ ਤਾਲਾਬੰਦੀ ਖੁੱਲ੍ਹ ਗਈ ਪਰ ਆਰਥਿਕ ਪੱਖੋਂ ਅਜੇ ਵੀ ਲੋਕ ਮਾੜੇ ਹਾਲਾਤ ਵਿੱਚ ਹਨ। ਕਿਸੇ ਦੀ ਨੌਕਰੀ ਨਹੀਂ ਰਹੀ ਅਤੇ ਕਈ ਅੱਧੀ ਤਨਖਾਹ ਨਾਲ ਗੁਜ਼ਾਰਾ ਕਰ ਰਹੇ ਹਨ। ਜਿਸ ਵਕਤ ਉਨ੍ਹਾਂ ਨੂੰ ਰੋਜ਼ੀ ਰੋਟੀ ਦੀ ਦਿੱਕਤ ਆ ਰਹੀ ਹੈ, ਉੱਥੇ ਕਿਸ਼ਤਾਂ ਦਾ ਬੋਝ ਉਹ ਚੁੱਕ ਨਹੀਂ ਪਾ ਰਹੇ ਤੇ ਇਹੀ ਸਵਾਲ ਲੈ ਕੇ ਉਹ ਸੜਕਾਂ 'ਤੇ ਉਤਰੇ ਹਨ।

ਉਨ੍ਹਾਂ ਨੇ ਐਸਡੀਐਮ ਨੂੰ ਮੰਗ ਪੱਤਰ 'ਚ ਇਹ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਨਿੱਜੀ ਕੰਪਨੀਆਂ ਵੱਲ਼ੋਂ ਕੁੱਝ ਰਿਆਇਤ ਦਿੱਤੀ ਜਾਵੇ।

ABOUT THE AUTHOR

...view details