ਪੰਜਾਬ

punjab

ETV Bharat / state

ਮਨੋਰੰਜਨ ਦਾ ਕੇਂਦਰ ਬਣਿਆ ਰੇਲਵੇ ਪੁਲ, ਲੋਕ ਲੈ ਰਹੇ ਸੈਲਫ਼ੀਆਂ - flood in punjab

ਪਿਛਲੇ ਸਾਲ ਦਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਵਾਪਰੀ ਰੇਲ ਘਟਨਾ 'ਚ ਕਈ ਲੋਕ ਮਾਰੇ ਗਏ ਸਨ। ਹੁਣ ਰੇਲਵੇ ਪ੍ਰਸ਼ਾਸਨ ਇੱਕ ਹੋਰ ਅਜਿਹੀ ਘਟਨਾ ਦੀ ਉਡੀਕ ਕਰ ਰਿਹਾ ਹੈ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪਾਣੀ ਰੇਲਵੇ ਪੁਲ ਨਾਲ ਲੱਗਣ ਵਾਲਾ ਹੈ ਤੇ ਲੋਕ ਉੱਥੇ ਖੜ੍ਹੇ ਹੋ ਕੇ ਸੈਲਫ਼ੀਆਂ ਲੈ ਰਹੇ ਹਨ।

ਫ਼ੋਟੋ

By

Published : Aug 19, 2019, 7:28 PM IST

ਜਲੰਧਰ: ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ। ਲੋਕ ਸਤਲੁਜ ਦਰਿਆ ਦੇ ਉੱਪਰ ਬਣੇ ਰੇਲਵੇ ਪੁਲ 'ਤੇ ਖੜ੍ਹੇ ਹੋ ਕੇ ਸੈਲਫੀਆਂ ਲੈ ਰਹੇ ਹਨ।

ਵੀਡੀਓ

ਦਿੱਲੀ-ਅੰਮ੍ਰਿਤਸਰ ਰੋਡ ਉੱਤੇ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬਣਿਆ ਰੇਲਵੇ ਪੁਲ ਜੋ ਕਿ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁਲ ਨੂੰ ਸਤਲੁਜ ਨਦੀ ਦਾ ਪਾਣੀ ਤਕਰੀਬਨ ਨਾਲ ਲੱਗਣ ਵਾਲਾ ਹੈ। ਉੱਖੇ ਦੂਜੇ ਪਾਸੇ ਲੋਕ ਇਸ ਪੁਲ ਦੇ ਉਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਸੈਲਫੀਆਂ ਲੈ ਰਹੇ ਹਨ। ਪੁਲ ਉੱਤੇ ਆਮ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਪਾਣੀ ਤੇ ਵੱਧ ਰਹੇ ਪੱਧਰ ਨੂੰ ਦੇਖਣ ਲਈ ਇਕੱਠੇ ਹੋਏ ਹਨ। ਰੇਲਵੇ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਭਾਖੜਾ ਡੈਮ ਤੋਂ ਕਿਸੇ ਵੀ ਸਮੇ 77 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਹ ਚਿੰਤਾ ਹੋ ਰਹੀ ਹੈ ਕਿ ਪੰਜਾਬ ਵਿੱਚ ਹਾਲਾਤ ਹੋਰ ਜ਼ਿਆਦਾ ਮਾੜੇ ਹੋ ਸਕਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਘਰਾਂ ਵਿੱਚ ਵੜੇ ਪਾਣੀ ਨੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।

ABOUT THE AUTHOR

...view details