ਜਲੰਧਰ: ਕੋਰੋਨਾ ਵਰਗੀ ਬਿਮਾਰੀ ਅਤੇ ਕਰਫਿਊ ਵਰਗੇ ਹਾਲਾਤਾਂ ਵਿੱਚ ਕੰਮ ਕਰ ਰਹੀ ਪੰਜਾਬ ਪੁਲਿਸ ਆਏ ਦਿਨ ਲੋਕਾਂ ਦਾ ਵਿਰੋਧ ਅਤੇ ਗੁੱਸਾ ਝੱਲ ਰਹੀ ਹੈ। ਇਸੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਦੀ ਕੰਮ ਕਰਨ ਦੀ ਨਿਸ਼ਠਾ ਅਤੇ ਲਗਨ ਨੂੰ ਸਮਝਦੇ ਹਨ।
ਜਲੰਧਰ ਵਿੱਚ ਲੋਕਾਂ ਨੇ ਮਨਾਇਆ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦਾ ਜਨਮ ਦਿਨ - ਜਲੰਧਰ ਵਿੱਚ ਲੋਕਾਂ ਨੇ ਮਨਾਇਆ ਪੁਲਿਸ ਮੁਲਾਜ਼ਮ ਦਾ ਜਨਮ ਦਿਨ
ਜਲੰਧਰ ਦੇ ਜੋਤੀ ਚੌਕ ਵਿੱਚ ਤਾਇਨਾਤ ਇੱਕ ਏਐਸਆਈ ਸੁਰਿੰਦਰ ਸਿੰਘ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸਥਾਨਕ ਲੋਕਾਂ ਨੇ ਉਸਦੇ ਜਨਮ ਦਿਨ ਦਾ ਕੇਕ ਕੱਟਿਆ।
ਅਜਿਹਾ ਹੀ ਕੁਝ ਲੋਕਾਂ ਨੇ ਅੱਜ ਜਲੰਧਰ ਦੇ ਜੋਤੀ ਚੌਕ ਵਿੱਚ ਤਾਇਨਾਤ ਇੱਕ ਏਐਸਆਈ ਸੁਰਿੰਦਰ ਸਿੰਘ ਨੂੰ ਸਰਪ੍ਰਾਈਜ਼ ਦਿੰਦੇ ਹੋਏ ਉਸਦੇ ਜਨਮ ਦਿਨ ਦਾ ਕੇਕ ਕੱਟਿਆ। ਪਹਿਲਾ ਤਾਂ ਇਸ ਬਾਰੇ ਏਐਸਆਈ ਸੁਰਿੰਦਰ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਪਰ ਅਚਾਨਕ ਜਦੋਂ ਇਲਾਕੇ ਦੇ ਲੋਕ ਏਐਸਆਈ ਸੁਰਿੰਦਰ ਦੀ ਫੋਟੋ ਲੱਗਿਆ ਕੇਕ ਲੈ ਕੇ ਉਸ ਦੇ ਕੋਲ ਪਹੁੰਚੇ ਤਾਂ ਉਹ ਹੈਰਾਨ ਰਹਿ ਗਿਆ।
ਏਐਸਆਈ ਸੁਰਿੰਦਰ ਨੇ ਲੋਕਾਂ ਅਤੇ ਆਪਣੇ ਅਫਸਰਾਂ ਨਾਲ ਕੇਕ ਕੱਟਿਆ ਅਤੇ ਇਸ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਹਾਲਤ ਵਿੱਚ ਅੱਜ ਉਨ੍ਹਾਂ ਦਾ ਜਨਮ ਦਿਨ ਆਮ ਲੋਕਾਂ ਨੇ ਮਨਾਇਆ ਹੈ ਉਹ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ।