ਜਲੰਧਰ:ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟਰ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ(Transport Minister Amarinder Singh Raja Waring) ਵੱਲੋਂ ਅੱਜ ਇਕ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੰਜਾਬ ਦੇ ਬੱਸ ਸਟੈਂਡ 'ਤੇ ਸਵਾਰੀਆਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਪੰਜਾਬ ਦੇ ਬੱਸ ਸਟੈਂਡ ਤੇ ਕੋਈ ਕਮੀ ਦਿਖਦੀ ਹੈ ਤਾਂ ਉਹ ਇਨ੍ਹਾਂ ਨੰਬਰਾਂ ਤੇ ਵ੍ਹੱਟਸਐਪ ਮੈਸੇਜ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜਿਸਦਾ ਜਲਦ ਹੀ ਉਨ੍ਹਾਂ ਵੱਲੋਂ ਕੋਈ ਹੱਲ ਕੱਢਿਆ ਜਾਵੇਗਾ। ਪਰ ਇਸ ਦੀ ਗਰਾਊਂਡ ਲੈਵਲ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਇਸ ਨੂੰ ਲੈ ਕੇ ਅੱਜ ਜਲੰਧਰ(JALANDHAR) ਬੱਸ ਸਟੈਂਡ ਦੇ ਇੱਕ ਰਿਐਲਿਟੀ ਚੈੱਕ ਕੀਤਾ ਗਿਆ, ਜਿਸ ਤੇ ਇਕ ਸਵਾਰੀ ਵੱਲੋਂ ਜਿਸ ਦਾ ਨਾਮ ਨਵਦੀਪ ਸਿੰਘ ਹੈ ਅਤੇ ਉਹ ਕਰਤਾਰਪੁਰ(Kartarpur) ਦਾ ਰਹਿਣ ਵਾਲਾ ਹੈ ਅਤੇ ਜਲੰਧਰ ਵਿਚ ਪੜ੍ਹਨ ਆਉਂਦਾ ਹੈ। ਜਿਸ ਦਾ ਬੀਤੇ ਦਿਨੀਂ ਮਹੀਨਾ ਬੱਸ ਪਾਸ ਗਵਾਚ ਗਿਆ। ਜਿਸ 'ਤੇ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਬੱਸ ਸਟੈਂਡ ਦੇ ਅਧਿਕਾਰੀਆਂ ਨੇ ਵੀ ਉਸ ਦੀ ਇਸ ਵਿੱਚ ਕੋਈ ਮਦਦ ਨਹੀਂ ਕੀਤੀ, ਨਾਲ ਹੀ ਉਸ ਨੂੰ ਕਰਤਾਰਪੁਰ ਜਾਣ ਦੇ ਵਿਚ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਹੋਰ ਸਾਥੀ ਜੋ ਜਲੰਧਰ ਵਿੱਚ ਪੜ੍ਹਾਈ ਕਰਨ ਆਉਂਦੇ ਹਨ।