ਪੰਜਾਬ

punjab

ETV Bharat / state

ਕਸ਼ਮੀਰੀ ਵਿਦਿਆਰਥੀ ਦੀ ਰਾਖੀ ਲਈ ਪੰਜਾਬ 'ਚ 'ਪੀਸ ਕਮੇਟੀ' ਦਾ ਗਠਨ - ਕਸ਼ਮੀਰੀ ਵਿਦਿਆਰਥੀ

ਬੀਤੀ ਕੱਲ੍ਹ ਕੇਂਦਰ ਸਰਕਾਰ ਵੱਲੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪੰਜਾਬ ਵਿੱਚ ਪੜ੍ਹਣ ਆਏ ਕਸ਼ਮੀਰੀ ਵਿਦਿਆਰਥੀ ਦੀ ਸੁਰੱਖਿਆ ਕਰੇਗੀ ਪੀਸ ਕਮੇਟੀ।

ਕਸ਼ਮੀਰੀ ਵਿਦਿਆਰਥੀ ਦੀ ਰਾਖੀ ਲਈ ਪੰਜਾਬ 'ਚ 'ਪੀਸ ਕਮੇਟੀ' ਦਾ ਗਠਨ

By

Published : Aug 6, 2019, 9:58 PM IST

ਜਲੰਧਰ : ਧਾਰਾ 370 ਦੇ ਖ਼ਾਤਮੇ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਲੰਧਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਮੀਟਿੰਗ ਕੀਤੀ।

ਇਸ ਮੀਟਿੰਗ ਵਿੱਚ ਪੀਸ ਕਮੇਟੀ ਦੇ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ ਇੱਕ ਉੱਚ ਪੜ੍ਹਾਈ ਦੇ ਕੇਂਦਰ ਹੈ।

ਤੁਹਾਨੂੰ ਦੱਸ ਦਈਏ ਕਿ ਜਲੰਧਰ ਵਿੱਚ 1200 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ।

ਇਹ ਵੀ ਪੜ੍ਹੋ : ਕੌਮਾਂਤਰੀ ਨਗਰ ਕੀਰਤਨ ਦੀ ਜਾਣਕਾਰੀ ਲਈ ਨੰਬਰ ਜਾਰੀ

ਜਲੰਧਰ ਡੀਸੀ ਨੇ ਮੀਟਿੰਗ ਦੌਰਾਨ ਕਿਹਾ ਕਿ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਪੜ੍ਹਣ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਇਸ ਸਬੰਧੀ ਆਈਜੀ ਜਸਕਰਨ ਸਿੰਘ ਨੇ ਹੁਕਮ ਦਿੱਤੇ ਹਨ ਕਿ ਸ਼ਰਾਰਤੀ ਅਨਸਰਾਂ ਨਾਲ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਵੇਗਾ। ਪੀਸ ਕਮੇਟੀ ਸਮਾਜ ਵਿੱਚ ਰਹਿੰਦੇ ਲੋਕਾਂ ਕੋਲ ਇਸ ਸਬੰਧੀ ਪ੍ਰਚਾਰ ਕਰੇਗੀ ਕਿ ਅਜਿਹਾ ਕੁੱਝ ਵੀ ਨਾ ਹੋਵੇ।

ABOUT THE AUTHOR

...view details