ਪੰਜਾਬ

punjab

ETV Bharat / state

3 ਮਹੀਨੇ ਤੋਂ ਵੈਂਟੀਲੇਟਰ 'ਤੇ ਪਏ ਨੌਜਵਾਨ ਦਾ ਹਸਪਤਾਲ 'ਚ ਮਨਾਇਆ ਜਨਮਦਿਨ - ਪੰਜਾਬ ਕਰਫ਼ਿਊ

ਸ਼ਹਿਰ ਦੇ ਜੌਹਲ ਹਸਪਤਾਲ ਵਿਖੇ ਪਿਛਲੇ 3 ਮਹੀਨਿਆਂ ਤੋਂ ਆਈਸੀਯੂ ਵਿੱਚ ਦਾਖ਼ਲ ਹਰਦੀਪ ਸਿੰਘ ਨਾਂਅ ਦਾ ਮਰੀਜ਼ ਦਾ ਜਨਮਦਿਨ ਮਨਾਇਆ ਗਿਆ। ਹਸਪਤਾਲ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਕੇਕ ਕੱਟ ਕੇ ਨੌਜਵਾਨ ਦਾ ਜਨਮਦਿਨ ਮਨਾਇਆ।

ਫ਼ੋਟੋ
ਫ਼ੋਟੋ

By

Published : May 2, 2020, 12:10 PM IST

ਜਲੰਧਰ: ਸ਼ਹਿਰ ਦੇ ਜੌਹਲ ਹਸਪਤਾਲ ਵਿਖੇ ਪਿਛਲੇ 3 ਮਹੀਨਿਆਂ ਤੋਂ ਆਈਸੀਯੂ ਵਿੱਚ ਦਾਖ਼ਲ ਹਰਦੀਪ ਸਿੰਘ ਨਾਂਅ ਦੇ ਮਰੀਜ਼ ਦਾ ਜਨਮਦਿਨ ਮਨਾਇਆ ਗਿਆ। ਹਸਪਤਾਲ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਕੇਕ ਕੱਟ ਕੇ ਨੌਜਵਾਨ ਦਾ ਜਨਮਦਿਨ ਮਨਾਇਆ।

ਵੀਡੀਓ

ਡਾਕਟਰਾਂ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਸ ਨੂੰ ਕਾਫ਼ੀ ਮਾੜੇ ਹਾਲਾਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਲੰਬਾ ਸਮਾਂ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹਰਦੀਪ ਨੂੰ ਅਜਿਹੀ ਬਿਮਾਰੀ ਸੀ ਜਿਸ ਵਿੱਚ ਸਿਰਫ਼ ਦਿਮਾਗ ਕੰਮ ਕਰਦਾ ਹੈ, ਸਰੀਰ ਬਿਲਕੁਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਿਛਲੇ ਕੁੱਝ ਦਿਨਾਂ ਤੋਂ ਉਸ ਦੀ ਹਾਲਤ ਵਿੱਚ ਸੁਧਾਰ ਦੇਖਦੇ ਹੋਏ ਮਰੀਜ਼ ਨੂੰ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਿਸ ਦੇ ASI ਨੂੰ ਕਾਰ ਚਾਲਕ ਨੌਜਵਾਨ ਨੇ ਸੜਕ 'ਤੇ ਘਸੀਟਿਆ

ਇਸ ਮੌਕੇ ਡਾ. ਬੀਐਸ ਜੌਹਲ ਨੇ ਦੱਸਿਆ ਕਿ ਮਰੀਜ਼ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਉਸ ਦਾ ਰਿਕਾਰਡ ਚੈੱਕ ਕਰਦੇ ਸਮੇਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਰਦੀਪ ਦਾ ਜਮਨਦਿਨ ਹੈ ਤਾਂ ਉਨ੍ਹਾਂ ਨੇ ਉਸ ਨੂੰ ਚੰਗਾਂ ਅਹਿਸਾਸ ਕਰਵਾਉਣ ਲਈ ਕੇਕ ਕੱਟ ਕੇ ਉਸ ਦਾ ਜਨਮਦਿਨ ਮਨਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਹਰਦੀਪ ਨੂੰ ਕਿਸੇ ਵੀ ਤਰ੍ਹਾਂ ਦੀ ਬੁਖ਼ਾਰ ਜਾ ਕੋਈ ਹੋਰ ਲੱਛਣ ਨਹੀਂ ਹਨ।

ABOUT THE AUTHOR

...view details