ਪੰਜਾਬ

punjab

ETV Bharat / state

ਹਸਪਤਾਲ ਬਾਹਰ ਮਰੀਜ਼ ਦੀ ਹੋਈ ਤੜਫ਼-ਤੜਫ਼ ਕੇ ਮੌਤ, ਪਰਿਵਾਰ ਨੇ ਕੀਤਾ ਹੰਗਾਮਾ - ਹਸਪਤਾਲ ਵਿਖੇ ਮਰੀਜ਼ ਦੀ ਮੌਤ

ਪਠਾਨਕੋਟ ਰੋਡ ’ਤੇ ਸਥਿਤ ਸ਼੍ਰੀਮੰਨ ਹਸਪਤਾਲ ਵਿਖੇ ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ’ਤੇ ਭੜਕੇ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਕੀਤਾ। ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਨੇ ਉਨ੍ਹਾਂ ਨੂੰ ਮੁੱਢਲੀ ਇਲਾਜ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਲਾਜ਼ ਕਰਨ ਲਈ ਉਨ੍ਹਾਂ ਵੱਲੋਂ ਕਾਫੀ ਮਿੰਨਤਾ ਵੀ ਕੀਤੀਆਂ ਸੀ।

ਹਸਪਤਾਲ ਬਾਹਰ ਮਰੀਜ਼ ਦੀ ਹੋਈ ਤੜਫ਼-ਤੜਫ਼ ਕੇ ਮੌਤ, ਪਰਿਵਾਰ ਨੇ ਕੀਤਾ ਹੰਗਾਮਾ
ਹਸਪਤਾਲ ਬਾਹਰ ਮਰੀਜ਼ ਦੀ ਹੋਈ ਤੜਫ਼-ਤੜਫ਼ ਕੇ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

By

Published : Apr 8, 2021, 1:47 PM IST

ਜਲੰਧਰ: ਪਠਾਨਕੋਟ ਰੋਡ ’ਤੇ ਸਥਿਤ ਸ਼੍ਰੀਮੰਨ ਹਸਪਤਾਲ ਵਿਖੇ ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ’ਤੇ ਭੜਕੇ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਮਰੀਜ਼ ਨੂੰ ਹਸਪਤਾਲ ਚ ਇਲਾਜ ਲਿਆਇਆ ਗਿਆ ਸੀ ਪਰ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਅੰਦਰ ਆਉਣ ਨਹੀਂ ਦਿੱਤਾ ਜਿਸ ਤੋਂ ਬਾਅਦ ਮਰੀਜ਼ ਦੀ ਹਸਪਤਾਲ ਦੇ ਬਾਹਰ ਮੌਤ ਹੋ ਗਈ।

ਹਸਪਤਾਲ ਬਾਹਰ ਮਰੀਜ਼ ਦੀ ਹੋਈ ਤੜਫ਼-ਤੜਫ਼ ਕੇ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

ਇਸ ਸਬੰਧ ’ਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ 85 ਸਾਲਾਂ ਬਜ਼ੁਰਗ ਨੂੰ ਹਸਪਤਾਲ ਚ ਇਲਾਜ ਲਈ ਲੈ ਕੇ ਆਏ ਸੀ ਪਰ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਅੰਦਰ ਦਾਖਿਲ ਨਹੀਂ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਸਟਾਫ ਨੇ ਕਿਹਾ ਕਿ ਉਹ ਮਰੀਜ਼ ਨੂੰ ਦਾਖਿਲ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਵੈਂਟੀਲੇਟਰ ਨਹੀਂ ਹੈ ਜਿਸ ਤੋਂ ਬਾਅਦ ਮਰੀਜ਼ ਗੱਡੀ ਚ ਤੜਫਦਾ ਰਿਹਾ ਜਿਸ ਤੋਂ ਬਾਅਦ ਮਰੀਜ਼ ਨੇ ਤੜਫ ਤੜਫ ਕੇ ਆਪਣਾ ਦਮ ਤੋੜ ਦਿੱਤਾ।

ਇਹ ਵੀ ਪੜੋ: ਪੰਜਾਬ 'ਚ 30 ਅਪ੍ਰੈਲ ਤੱਕ ਸਿਆਸੀ ਇਕੱਠਾਂ 'ਤੇ ਲੱਗੀ ਰੋਕ

ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਨੇ ਉਨ੍ਹਾਂ ਨੂੰ ਮੁੱਢਲੀ ਇਲਾਜ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਲਾਜ਼ ਕਰਨ ਲਈ ਉਨ੍ਹਾਂ ਵੱਲੋਂ ਕਾਫੀ ਮਿੰਨਤਾ ਵੀ ਕੀਤੀਆਂ ਗਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹਸਪਤਾਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਸ਼੍ਰੀਮੰਨ ਹਸਪਤਾਲ ਦੇ ਬਾਹਰ ਦਮ ਤੋੜਨ ਵਾਲਾ ਬਜ਼ੁਰਗ ਸਾਬਕਾ ਫੌਜੀ ਸੀ। ਦੂਜੇ ਪਾਸੇ ਹੰਗਾਮੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਹੰਗਾਮੇ ਨੂੰ ਸ਼ਾਂਤ ਕਰਵਾਇਆ। ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details