ਪੰਜਾਬ

punjab

ETV Bharat / state

ਆਕਸੀਜਨ ਸਿਲੰਡਰ ਨਾਲ ਲੈ ਕੇ ਡੀਸੀ ਦਫਤਰ ਪਹੁੰਚਿਆ ਮਰੀਜ਼, ਲਗਾਈ ਇਹ ਗੁਹਾਰ - ਆਕਸੀਜਨ ਮਾਸਕ ਅਤੇ ਸਿਲੰਡਰ

ਸਰਕਾਰੀ ਹਸਪਤਾਲ ਦਾ ਇੱਕ ਰਿਟਾਇਰਡ ਡਾਕਟਰ ਆਪਣੇ ਮੂੰਹ ਤੇ ਆਕਸੀਜਨ ਮਾਸਕ ਅਤੇ ਸਿਲੰਡਰ ਲੈ ਕੇ ਆਪਣੀ ਪਤਨੀ ਦੇ ਨਾਲ ਡੀਸੀ ਦਫ਼ਤਰ ਆ ਗਿਆ। ਰਿਟਾਇਰਡ ਡਾ. ਸਰਬਜੀਤ ਰਤਨ ਨੇ ਦੱਸਿਆ ਕਿ ਉਸ ਨੂੰ ਕੋਰੋਨਾ ਨਹੀਂ ਹੈ, ਬਲਕਿ ਲਕਜ ਦੀ ਪਰੋਲ ਕਾਫ਼ੀ ਦੇਰ ਤੋਂ ਹੈ ਜਿਸ ਕਰਕੇ ਉਹ ਆਕਸੀਜਨ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਕਸੀਜਨ ਦੀ ਘਾਟ ਹੋਣ ਕਰਕੇ ਉਸ ਨੂੰ ਹੁਣ ਆਕਸੀਜਨ ਨਹੀਂ ਮਿਲ ਪਾ ਰਹੀ

ਆਕਸੀਜਨ ਸਿਲੰਡਰ ਨਾਲ ਲੈ ਕੇ ਡੀਸੀ ਦਫਤਰ ਪਹੁੰਚਿਆ ਮਰੀਜ਼, ਲਗਾਈ ਇਹ ਗੁਹਾਰ
ਆਕਸੀਜਨ ਸਿਲੰਡਰ ਨਾਲ ਲੈ ਕੇ ਡੀਸੀ ਦਫਤਰ ਪਹੁੰਚਿਆ ਮਰੀਜ਼, ਲਗਾਈ ਇਹ ਗੁਹਾਰ

By

Published : Apr 30, 2021, 11:07 AM IST

ਜਲੰਧਰ:ਸੂਬੇ ਭਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਨ ਡਾਕਟਰਾਂ ਦਾ ਖਾਸ ਧਿਆਨ ਕੋਰੋਨਾ ਮਰੀਜ਼ਾ ਤੇ ਜਾ ਰਿਹਾ ਹੈ ਜਿਸ ਕਾਰਨ ਹੋਰਨਾਂ ਮਰੀਜ਼ਾ ਇਸ ਦੌਰਾਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਇਸੇ ਤਰ੍ਹਾਂ ਦਾ ਹਾਲ ਡੀਸੀ ਦਫਤਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਰਕਾਰੀ ਹਸਪਤਾਲ ਦਾ ਇੱਕ ਰਿਟਾਇਰਡ ਡਾਕਟਰ ਆਪਣੇ ਮੂੰਹ ਤੇ ਆਕਸੀਜਨ ਮਾਸਕ ਅਤੇ ਸਿਲੰਡਰ ਲੈ ਕੇ ਆਪਣੀ ਪਤਨੀ ਦੇ ਨਾਲ ਡੀਸੀ ਦਫ਼ਤਰ ਆ ਗਿਆ।

ਆਕਸੀਜਨ ਦੀ ਘਾਟ ਕਾਰਨ ਆਕਸੀਜਨ ਨਹੀਂ ਮਿਲ ਰਹੀ

ਰਿਟਾਇਰਡ ਡਾ. ਸਰਬਜੀਤ ਰਤਨ ਨੇ ਦੱਸਿਆ ਕਿ ਉਸ ਨੂੰ ਕੋਰੋਨਾ ਨਹੀਂ ਹੈ, ਬਲਕਿ ਲਕਜ ਦੀ ਪਰੋਲ ਕਾਫ਼ੀ ਦੇਰ ਤੋਂ ਹੈ ਜਿਸ ਕਰਕੇ ਉਹ ਆਕਸੀਜਨ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਕਸੀਜਨ ਦੀ ਘਾਟ ਹੋਣ ਕਰਕੇ ਉਸ ਨੂੰ ਹੁਣ ਆਕਸੀਜਨ ਨਹੀਂ ਮਿਲ ਪਾ ਰਹੀ ਜਿਸ ਨਾਲ ਉਸ ਦੀ ਜਾਨ ’ਤੇ ਬਣੀ ਹੋਈ ਹੈ। ਦੱਸ ਦਈਏ ਕਿ ਸਰਬਜੀਤ ਰਤਨ ਨੂੰ ਇਸ ਤਰ੍ਹਾਂ ਡੀਸੀ ਦਫ਼ਤਰ ਦੇਖ ਖੁਦ ਜਲੰਧਰ ਦੇ ਏਡੀਸੀ ਜਸਬੀਰ ਸਿੰਘ ਉਸ ਦੇ ਕੋਲ ਪਹੁੰਚੇ ਅਤੇ ਉਸ ਨੂੰ ਦੋ ਆਕਸੀਜਨ ਸਿਲੰਡਰ ਮੁਹੱਈਆ ਕਰਵਾਏ।

ਇਹ ਵੀ ਪੜੋ: ਪਹਾੜੀ ਵਾਲਾ ਗੁਰੂਘਰ 'ਚ ਆਕਸੀਜਨ ਦਾ ਲਾਇਆ ਲੰਗਰ

ਕਾਬਿਲੇਗੌਰ ਹੈ ਕਿ ਇਸ ਤਰ੍ਹਾਂ ਦਾ ਮਾਮਲਿਆਂ ਨੂੰ ਦੇਖ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹੌਲੀ-ਹੌਲੀ ਹਾਲਾਤ ਵਿਗੜ ਰਹੇ ਹਨ ਜਿਸ ਨੂੰ ਕੰਟਰੋਲ ਚ ਕਰਨ ਲਈ ਪ੍ਰਸ਼ਾਸਨ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ।

ABOUT THE AUTHOR

...view details