ਜਲੰਧਰ:ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੇ ਜਲੰਧਰ ਦੇ ਸਰਕਿਟ ਹਾਊਸ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਹਮਲਾ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਦਿੱਲੀ ਦੀ ਸਿੱਖਿਆ ਪ੍ਰਣਾਲੀ ਦੀ ਪੰਜਾਬ ਨਾਲ ਤੁਲਨਾ ਨਾ ਕਰਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਵਿਚ 2600 ਬ੍ਰਿਟਿਸ਼ ਸਕੂਲ ਨੇ ਜਦਕਿ ਇਸ ਦੇ ਮੁਕਾਬਲੇ ਪੰਜਾਬ ਵਿੱਚ 19,000 ਸਕੂਲ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੇ ਦਿੱਲੀ ਵਿੱਚ ਦਸ ਸਕੂਲ ਵਧੀਆ ਬਣਾ ਕੇ ਉਨ੍ਹਾਂ ਦੇ ਸਿਰ ਦੇ ਉੱਤੇ ਪ੍ਰਚਾਰ ਕਰਨ ਦਾ ਕੰਮ ਫੜਿਆ ਹੋਇਆ ਹੈ। ਉਨ੍ਹਾਂ ਮੁਤਾਬਕ ਦਿੱਲੀ ਵਿੱਚ ਕਿਸੇ ਸਮੇਂ 22 ਕਰੋੜ ਰੁਪਇਆ ਹੀ ਪ੍ਰਚਾਰ ਲਈ ਰੱਖਿਆ ਜਾਂਦਾ ਸੀ ਪਰ ਅੱਜ ਅਰਵਿੰਦ ਕੇਜਰੀਵਾਲ ਵੱਲੋਂ 600 ਕਰੋੜ ਰੁਪਇਆ ਪ੍ਰਚਾਰ ਲਈ ਖਰਚਿਆ ਜਾ ਰਿਹਾ ਹੈ। ਪਰਗਟ ਸਿੰਘ (Pargat Singh) ਨੇ ਕੇਜਰੀਵਾਲ ਅਤੇ ਕੇਂਦਰ ਸਰਕਾਰ ਬਾਰੇ ਕਿਹਾ ਕਿ ਜੇਕਰ ਬੀਜੇਪੀ ਕੁਝ ਬੋਲੇ ਤਾਂ ਉਹ ਦੇਸ਼ ਭਗਤੀ ਹੈ ਅਤੇ ਅਰਵਿੰਦ ਕੇਜਰੀਵਾਲ ਜੋ ਕਰੇ ਉਹ ਈਮਾਨਦਾਰੀ ਤਾਂ ਬਾਕੀ ਪਾਰਟੀਆਂ ਕੀ ਦੇਸ਼ ਦੀ ਸੇਵਾ ਨਹੀਂ ਕਰ ਰਹੀਆਂ।
ਅਧਿਆਪਕਾਂ ਦੇ ਧਰਨੇ ਨੂੰ ਲੈ ਕੇ ਬੋਲੇ ਪਰਗਟ ਸਿੰਘ
ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਕਰੀਬ 19 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਹੈ ਪਰ ਇਨ੍ਹਾਂ ਵਿੱਚ ਬਣੇ ਹੋਏ ਧੜੇ ਅਤੇ ਕੋਰਟ ਵਿਚ ਚੱਲ ਰਹੇ ਕੇਸਾਂ ਕਰਕੇ ਇਸ ਵਿਚ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਇਕ ਤਰੀਕ 29 ਨਵੰਬਰ ਦਿੱਤੀ ਗਈ ਹੈ ਅਤੇ ਦੂਸਰੀ ਦੋ ਦਸੰਬਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਕੋਰਟ ਵੱਲੋਂ ਫੈਸਲਾ ਆਉਂਦਾ ਹੈ ਤਾਂ ਇੰਨ੍ਹਾਂ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਇਕ ਹਫ਼ਤੇ ਵਿੱਚ ਪੂਰਾ ਕਰ ਦਿੱਤਾ ਜਾਏਗਾ।