ਪੰਜਾਬ

punjab

ETV Bharat / state

ਪਰਗਟ ਸਿੰਘ ਨੇ ਖਿਡਾਰੀਆਂ ਨਾਲ ਖੇਡਿਆ ਹਾਕੀ ਮੈਚ - ਡਾ ਗੁਰਪਿੰਦਰ ਸਿੰਘ ਸਪਰਾ

ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ (Pargat Singh) ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ.ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਪਹੁੰਚੇ। ਇਸ ਮੌਕੇ ਪਰਗਟ ਸਿੰਘ (Pargat Singh) ਨੇ ਵੀ ਹਾਕੀ ਫੜ ਕੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ।

ਪਰਗਟ ਸਿੰਘ ਨੇ ਖਿਡਾਰੀਆਂ ਨਾਲ ਖੇਡਿਆ ਹਾਕੀ ਮੈਚ
ਪਰਗਟ ਸਿੰਘ ਨੇ ਖਿਡਾਰੀਆਂ ਨਾਲ ਖੇਡਿਆ ਹਾਕੀ ਮੈਚ

By

Published : Oct 31, 2021, 12:34 PM IST

Updated : Oct 31, 2021, 12:41 PM IST

ਜਲੰਧਰ: ਪੰਜਾਬ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਦਾ ਚੋਣ ਦੰਗਲ ਭੱਖ ਗਿਆ ਹੈ। ਉਥੇ ਹੀ ਸਾਰੇ ਵਿਧਾਇਕ ਆਪਣੇ-ਆਪਣੇ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਰੁਝ ਗਏ ਹਨ। ਇਸ ਦੌਰਾਨ ਹੀ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ (Pargat Singh) ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ.ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਪਹੁੰਚੇ।

ਇਸ ਮੌਕੇ ਪਰਗਟ ਸਿੰਘ ਜੋ ਸਾਬਕਾ ਹਾਕੀ ਓਲੰਪੀਅਨ ਹਨ, ਉਨ੍ਹਾਂ ਨੇ ਵੀ ਹਾਕੀ ਫੜ ਕੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਹਾਕੀ ਮੈਦਾਨ ਵਿੱਚ ਪਰਗਟ ਸਿੰਘ (Pargat Singh) ਦਾ ਉਹੀ ਸਕਿੱਲ ਦੇਖਣ ਨੂੰ ਮਿਲਿਆ। ਇਸ ਦੌਰਾਨ ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ (Pargat Singh) ਨੂੰ ਖੇਡਦਾ ਦੇਖ ਕੇ ਬਹੁਤ ਉਤਸ਼ਾਹਤ ਹੋਏ ਅਤੇ ਉਨ੍ਹਾਂ ਆਪਣੇ ਸਮੇਂ ਦੇ ਮਹਾਨ ਖਿਡਾਰੀ ਰਹੇ ਪਰਗਟ ਸਿੰਘ ਨਾਲ ਸੈਲਫੀਆਂ ਵੀ ਲਈਆਂ। 1996 ਐਟਲਾਂਟਾ ਓਲੰਪਿਕਸ ਵਿੱਚ ਪਰਗਟ ਸਿੰਘ (Pargat Singh) ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਤੇ ਸੰਜੀਵ ਕੁਮਾਰ ਵੀ ਮੌਕੇ ਉਤੇ ਮੌਜੂਦ ਸੀ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ।

ਪਰਗਟ ਸਿੰਘ ਨੇ ਖਿਡਾਰੀਆਂ ਨਾਲ ਖੇਡਿਆ ਹਾਕੀ ਮੈਚ

ਜਿਸ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ (Pargat Singh) ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ। ਜਿਸ ਲਈ ਵਿਸ਼ੇਸ਼ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ।

ਇਸ ਦੌਰਾਨ ਹੀ ਪਰਗਟ ਸਿੰਘ(Pargat Singh) ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਅਤੇ ਜੀ.ਐਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਖੇਡ ਨੂੰ ਵੱਡੀ ਦੇਣ ਵਾਲੇ ਸਾਡੇ ਸਾਰਿਆਂ ਦੇ ਮਹਿਬੂਬ ਕੋਚ ਜੀ.ਐਸ ਬੋਧੀ ਜੀ ਦੀ ਯਾਦ ਵਿੱਚ ਹੁੰਦੀ ਲੀਗ ਵਿੱਚ ਪੁਰਾਣੇ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡ ਮੈਦਾਨ ਵਿੱਚ ਨਿੱਤਰਨਾ ਪਵੇਗਾ। ਕਿਉਂਕਿ ਖਿਡਾਰੀ ਨੌਜਵਾਨਾਂ ਦੇ ਆਦਰਸ਼ ਹਨ। ਜਿਨ੍ਹਾਂ ਨੂੰ ਦੇਖ ਕੇ ਨੌਜਵਾਨੀ ਖੇਡਾਂ ਨੂੰ ਸ਼ਿੱਦਤ ਨਾਲ ਅਪਣਾਏਗੀ।

ਇਸ ਦੌਰਾਨ ਖੇਡ ਮੰਤਰੀ (Pargat Singh) ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ, ਇਹ ਸਿਰਫ ਬਚਪਨ ਜਾਂ ਜਵਾਨੀ ਦੇ ਦਿਨਾਂ ਵਿੱਚ ਹੀ ਨਹੀਂ, ਸਗੋਂ ਸਾਰੀ ਉਮਰ ਸਾਨੂੰ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਕੀ ਫੀਲਡ ਵਿੱਚ ਸਟਿੱਕ ਹੱਥ ਵਿੱਚ ਫੜ ਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਸ਼ਬਦਾਂ ਵਿੱਚ ਨਹੀਂ ਬਿਆਨੀ ਨਹੀਂ ਜਾ ਸਕਦੀ।

ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਡਾ ਗੁਰਪਿੰਦਰ ਸਿੰਘ ਸਪਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ (Pargat Singh) ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ, ਖੇਡਾਂ, ਸਿੱਖਿਆ ਅਤੇ ਐਨ.ਆਰ.ਆਈਜ਼ ਖੁਸ਼ਕਿਸਮਤ ਹਨ। ਜਿਨ੍ਹਾਂ ਦੀ ਅਗਵਾਈ ਇਕ ਸੁਯੋਗ ਤੇ ਕਾਬਲ ਸ਼ਖ਼ਸੀਅਤ ਹੱਥ ਹੈ। ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ (ਪ੍ਰਬਲ ਟੀ ਐਮ ਟੀ ਸਰੀਆ) ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਹਾਕੀ ਓਲੰਪੀਅਨ ਵਰਿੰਦਰ ਸਿੰਘ, ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਸੁਰਿੰਦਰ ਸਿੰਘ ਭਾਪਾ, ਹਰਿੰਦਰ ਸਿੰਘ ਸੰਘਾ, ਹਾਕੀ ਕੋਚ ਬਲਜੀਤ ਕੌਰ, ਜਗਜੀਤ ਸਿੰਘ, ਗੁਰਮੀਤ ਸਿੰਘ, ਸੁਖਦਰਸ਼ਨ ਕੌਰ ਕੰਗ, ਸੱਤਪਾਲ ਸਿੰਘ ਮੁਨਸ਼ੀ ਵੀ ਹਾਜ਼ਰ ਸਨ।

ਚਰਨਜੀਤ ਚੰਨੀ ਨੇ ਵੀ ਖੇਡੀ ਸੀ, ਹਾਕੀ

ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ(Charanjit Singh Channi) ਮੋਹਾਲੀ ਵਿੱਚ ਹਾਕੀ ਖਿਡਾਰੀਆਂ ਨਾਲ ਮੁਲਾਕਾਤ (Meeting hockey players) ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਹਾਕੀ ਦੀ ਖੇਡ ਵੀ ਖੇਡੀ ਸੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਮੈਦਾਨ ਵਿੱਚ ਗੋਲਕੀਪਰ ਵਜੋਂ ਨਜ਼ਰ ਆਏ ਸੀ।

ਪਰਗਟ ਸਿੰਘ ਨੇ ਖਿਡਾਰੀਆਂ ਨਾਲ ਖੇਡਿਆ ਹਾਕੀ ਮੈਚ

ਇਸ ਦੌਰਾਨ ਹੀ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਹਾਕੀ ਦੀ ਖੇਡ ਪ੍ਰਤੀ ਉਤਸ਼ਾਹਿਤ ਕਰਦੇ ਹੋਏ, ਹਾਕੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਇਸ ਖੇਡ ਦੀਆਂ ਖੂਬੀਆਂ ਬਾਰੇ ਵੀ ਦੱਸਿਆ। ਮੁੱਖ ਮੰਤਰੀ ਚੰਨੀ ਨੇ ਮੋਹਾਲੀ ਦੇ ਹਾਕੀ ਸਟੈਡੀਅਮ ਵਿੱਚ ਪਹੁੰਚਕੇ ਖਿਡਾਰੀਆਂ ਨਾਲ ਹਾਕੀ ਖੇਡੀ ਅਤੇ ਗੋਲਕਿਪਰ ਦੀ ਕਿੱਟ ਪਾਕੇ ਗੋਲ ਵੀ ਰੋਕੇ।

ਬਿਕਰਮ ਮਜੀਠੀਆਂ ਨੇ ਚਰਨਜੀਤ ਚੰਨੀ 'ਤੇ ਕੱਸੇ ਸੀ ਤੰਜ

ਬਿਕਰਮ ਮਜੀਠੀਆਂ ਨੇ ਇੱਕ ਟਵੀਟ ਕਰਕੇ ਚੰਨੀ 'ਤੇ ਤੰਜ ਕਸਦਿਆਂ ਕਿਹਾ ਸੀ , ਕਿ ਚੰਨੀ ਸਾਬ੍ਹ ਆਇਆ ਨਜ਼ਾਰਾ, ਨਾਲ ਹੀ ਲਿਖੀਆ ਕਿ ਸਟੇਡੀਅਮ ਬਾਦਲ ਸਾਬ੍ਹ ਨੇ ਹੀ ਬਣਵਾਇਆ ਸੀ।

ਇਹ ਵੀ ਪੜ੍ਹੋ:- ਅਸੀਂ ਵੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਸੋਧੇ ਕਾਨੂੰਨ ਪਾਸ ਕੀਤੇ ਸੀ: ਕੈਪਟਨ

Last Updated : Oct 31, 2021, 12:41 PM IST

ABOUT THE AUTHOR

...view details