ਜਲੰਧਰ: ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਪਿਛਲੇ ਕਰੀਬ 20 ਤੋਂ 25 ਸਾਲ ਵਿੱਚ ਕਰੀਬ 300 ਹਿੰਦੂ ਪਰਿਵਾਰ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਆ ਕੇ ਇੱਥੇ ਵੱਸ ਗਏ ਸੀ। ਜਲੰਧਰ ਦੇ ਅਲੱਗ-ਅਲੱਗ ਹਿੱਸਿਆਂ ਵਿਚ Pakistani Hindu families settled in Jalandhar ਵਸੇ ਇਹ ਪਰਿਵਾਰ ਅੱਜ ਹੋਰ ਵੱਡੇ ਹੋ ਚੁੱਕੇ ਹਨ, ਅੱਜ ਤੋਂ ਪੱਚੀ ਤੀਹ ਸਾਲ ਪਹਿਲੇ ਜੋ ਲੋਕ ਆਪਣਾ ਪਰਿਵਾਰ ਲੈ ਕੇ ਇੱਥੇ ਆਏ ਸੀ।
ਪਰ ਅੱਜ ਇੱਥੇ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਤੱਕ ਹੋ ਚੁੱਕੇ ਹਨ, ਪਰ ਇਹ ਪਰਿਵਾਰ ਅੱਜ ਵੀ ਭਾਰਤ ਦੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਮੁਤਾਬਕ ਕੁਝ ਲੋਕ ਐਸੇ ਨੇ, ਜਿਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਚੁੱਕੀ ਹੈ, ਜਦਕਿ ਜ਼ਿਆਦਾਤਰ ਅੱਜ ਵੀ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਭਾਰਤੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। pakistani hindu families in india waiting for citizenship
ਆਧਾਰ ਕਾਰਡ ਤੇ ਵੋਟਰ ਕਾਰਡ ਤਾਂ ਬਣੇ ਪਰ ਨਹੀਂ ਬਣ ਪਾ ਰਿਹਾ ਪਾਸਪੋਰਟ:-2006 ਵਿੱਚ ਪਾਕਿਸਤਾਨ ਦੇ ਸਿਆਲਕੋਟ ਤੋਂ ਆਏ ਹਿੰਦੂ ਪਰਿਵਾਰ ਦੇ ਮੁਖੀਆ ਕਾਲਾ ਰਾਮ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਦਾ ਬਣ ਚੁੱਕਿਆ ਹੈ। ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਦੋ ਸਹੂਲਤਾਂ ਨਹੀਂ ਮਿਲ ਰਹੀਆਂ, ਜੋ ਸਹੂਲਤਾਂ ਭਾਰਤ ਦੇ ਹਰ ਨਾਗਰਿਕ ਨੂੰ ਮਿਲਦੀਆਂ ਹਨ।
ਉਨ੍ਹਾਂ ਮੁਤਾਬਕ ਅੱਜ ਪਾਸਪੋਰਟ ਬਣਾਉਣ ਲਈ ਲੋੜੀਂਦਾ ਆਧਾਰ ਕਾਰਡ , ਵੋਟਰ ਆਈਡੀ ਕਾਰਡ ਜਿਸ ਤੇ ਬੈਂਕ ਵਿੱਚ ਖਾਤਾ ਤਾਂ ਉਨ੍ਹਾਂ ਕੋਲ ਹੈ, ਪਰ ਜਦ ਗੱਲ ਪੁਲਿਸ ਇਨਕੁਆਰੀ ਦੀ ਆਉਂਦੀ ਹੈ ਤਾਂ ਉਥੇ ਇਹ ਗੱਲ ਲਿਖ ਦਿੱਤੀ ਜਾਂਦੀ ਹੈ ਕਿ ਇਹ ਪਰਿਵਾਰ ਪਾਕਿਸਤਾਨ ਤੋਂ ਆਇਆ ਹੈ। ਇਹੀ ਕਾਰਨ ਹੈ ਕਿ ਇੰਨੇ ਸਾਲ ਬਾਅਦ ਵੀ ਇਨ੍ਹਾਂ ਲੋਕਾਂ ਦੇ ਪਾਸਪੋਰਟ ਨਹੀਂ ਬਣ ਪਾਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਇਹ ਲੋਕ ਪਾਕਿਸਤਾਨ ਦੇ ਸਿਆਲਕੋਟ ਇਲਾਕੇ ਤੋਂ ਇੱਥੇ ਆਏ ਸੀ ਤਾਂ ਇਨ੍ਹਾਂ ਨੇ ਆਪਣੇ ਪਾਕਿਸਤਾਨੀ ਪਾਸਪੋਰਟ ਸਰਕਾਰ ਨੂੰ ਜਮ੍ਹਾ ਕਰਵਾ ਦਿੱਤੇ ਸੀ ਅਤੇ ਉਸ ਸਮੇਂ ਤੋਂ ਹੀ ਇਨ੍ਹਾਂ ਦੀ ਨਾਗਰਿਕਤਾ ਭਾਰਤ ਦਾ ਪ੍ਰੋਸੈੱਸ ਸ਼ੁਰੂ ਹੋ ਗਿਆ ਸੀ ਪਰ ਅੱਜ ਤੱਕ ਇਹ ਪ੍ਰੋਸੈਸ ਏਦਾਂ ਹੀ ਚੱਲ ਰਿਹਾ ਹੈ .
ਇਸ ਦੌਰਾਨ ਪਾਕਿਸਤਾਨੀ ਪਰਿਵਾਰ ਦੇ ਮੈਂਬਰ ਕਾਲਾ ਰਾਮ ਦਾ ਕਹਿਣਾ ਹੈ ਕਿ ਉਹ ਇੱਥੋਂ ਇਸ ਕਰਕੇ ਛੱਡ ਕੇ ਆਏ ਸੀ, ਕਿਉਂਕਿ ਉਥੇ ਵਹਿਣ ਲਈ ਉਨ੍ਹਾਂ ਨੂੰ ਮੁਸਲਿਮ ਧਰਮ ਅਪਣਾਉਣਾ ਪੈ ਸਕਦਾ ਸੀ, ਪਰ ਹੁਣ ਭਾਰਤ ਆ ਕੇ ਉਹ ਹੋਰ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਦੇ ਮੁਤਾਬਕ ਪਾਸਪੋਰਟ ਨਾ ਹੋਣ ਕਰਕੇ ਉਹ ਦੁਬਾਰਾ ਪਾਕਿਸਤਾਨ ਨਹੀਂ ਜਾ ਸਕਦੇ, ਜਦਕਿ ਉਨ੍ਹਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਉੱਥੇ ਰਹਿੰਦੇ ਹਨ। ਕਾਲਾ ਰਾਮ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ, ਉਨ੍ਹਾਂ ਦੀ ਇਹ ਕਾਰਵਾਈ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ।
ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਉਮੀਦ ਜਾਗੀ ਸੀ, ਪਰ ਉਹ ਵੀ ਰਹਿ ਗਈ ਅਧੂਰੀ:- ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਉਮੀਦ ਸੀ ਕਿ ਜੇਕਰ ਉਹ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਵੀ ਜਾ ਪਾ ਰਹੇ, ਘੱਟ ਤੋਂ ਘੱਟ ਕਰਤਾਰਪੁਰ ਸਾਹਿਬ ਜਾ ਕੇ ਉਨ੍ਹਾਂ ਨੂੰ ਮਿਲ ਕੇ ਆ ਸਕਣਗੇ। ਪਰ ਇਸ ਵਿੱਚ ਵੀ ਪਾਸਪੋਰਟ ਦੀ ਲੋੜ ਹੋਣ ਕਰਕੇ ਉਹ ਕਾਫੀ ਨਿਰਾਸ਼ ਹਨ। ਇੱਥੇ ਤੱਕ ਕਿ ਅੱਜ ਪਾਸਪੋਰਟ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਤੱਕ ਪੜ੍ਹਾਈ ਲਿਖਾਈ ਕਰਕੇ ਵਿਦੇਸ਼ ਨਹੀਂ ਜਾ ਸਕਦੇ। ਇਹੀ ਕਾਰਨ ਹੈ ਕਿ ਅੱਜ ਇਹ ਬੱਚੇ ਜਲੰਧਰ ਵਿਖੇ ਛੋਟਾ ਮੋਟਾ ਕੰਮ ਜਾਂ ਪ੍ਰਾਈਵੇਟ ਨੌਕਰੀ ਕਰਨ ਨੂੰ ਮਜਬੂਰ ਹਨ।