ਪੰਜਾਬ

punjab

ETV Bharat / state

ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਵੰਡੇ ਗਏ ਫ਼ਲ ਦੇ ਪੈਕੇਟ - Sabzi Mandi Association jalandhar

ਜਲੰਧਰ ਦੀ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਗਰਮੀ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਲਈ ਫ਼ਲ ਦੇ ਪੈਕੇਟ ਵੰਡੇ ਗਏ ਹਨ। ਇਸ ਮੌਕੇ ਏਸੀਪੀ ਓਮ ਪ੍ਰਕਾਸ਼ ਨੇ ਸਬਜ਼ੀ ਮੰਡੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ।

Packets of fruits distributed to policeman by Sabzi Mandi Association
Packets of fruits distributed to policeman by Sabzi Mandi Association

By

Published : May 12, 2020, 8:03 PM IST

ਜਲੰਧਰ: ਕੋਰੋਨਾ ਤੋਂ ਲੋਕਾਂ ਦੀ ਸੁਰੱਖਿਆ ਲਈ ਗਰਮੀ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਫ਼ਲ ਵੰਡੇ ਗਏ ਹਨ। ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਇਲਾਕਿਆਂ ਅਤੇ ਨਾਕਿਆਂ 'ਤੇ ਲਗਾਇਆ ਹੋਇਆ ਹੈ।

ਵੀਡੀਓ

ਇਸ ਦੇ ਨਾਲ ਹੀ ਜਲੰਧਰ ਦੀ ਸਬਜ਼ੀ ਮੰਡੀ ਅਤੇ ਉਸ ਦੇ ਨੇੜਲੇ ਇਲਾਕਿਆਂ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਬਜ਼ੀ ਮੰਡੀ ਐਸੋਸੀਏਸ਼ਨ ਵੱਲੋਂ ਫ਼ਲ ਦੇ ਪੈਕੇਟ ਵੰਡੇ ਗਏ ਹਨ।

ਇਸ ਮੌਕੇ ਨਿਊ ਸਬਜ਼ੀ ਮੰਡੀ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਫ਼ਲ ਦੇ ਪੈਕੇਟ ਵੰਡੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਲੋਕਾਂ ਦੀ ਮਦਦ ਕੀਤੀ ਗਈ ਹੈ ਤੇ ਗਰਮੀ ਦੇ ਇਸ ਮੌਸਮ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਲਈ ਫਰੂਟ ਦੀ ਸੇਵਾ ਕੀਤੀ ਹੈ। ਇਸ ਦੇ ਨਾਲ ਹੀ ਏਸੀਪੀ ਓਮ ਪ੍ਰਕਾਸ਼ ਵੱਲੋਂ ਸਬਜ਼ੀ ਮੰਡੀ ਐਸੋਸੀਏਸ਼ਨ ਦਾ ਧੰਨਵਾਦ ਵੀ ਕੀਤਾ।

ABOUT THE AUTHOR

...view details