ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਚੁਕ ਸਾਹਮਣੇ ਆ ਰਹੀ ਹੈ। ਇੱਥੇ ਅਚਾਨਕ ਸਪਲਾਈ ਬੰਦ ਹੋ ਗਈ ਸੀ। ਇਸ ਤੋਂ ਉੱਥੇ ਕੋਰੋਨਾ ਐਮਰਜੈਂਸੀ ਵਾਰਡ ਵਿੱਚ ਭਰਤੀ ਮਰੀਜ਼ਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋਣ ਲੱਗੀ ਤੇ ਵਾਰਿਸਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਸਿਹਤ ਕਰਮਚਾਰੀ ਲੱਭੇ ਪਰ ਕੋਈ ਨਹੀ ਮਿਲੀਆ। ਜਿਸ ਤੋਂ ਬਾਅਦ ਅਫ਼ੜਾ ਤਫ਼ੜੀ ਮਚੀ ਤਾਂ ਉੱਥੇ ਕਰਮਚਾਰੀ ਦੌੜ ਕੇ ਆਏ ਤੇ ਸਪਲਾਈ ਨੂੰ ਰਿਜ਼ਰਵ ਵਿੱਚ ਰੱਖੇ ਆਕਸੀਜਨ ਸਿਲੰਡਰ ਦੇ ਜ਼ਰੀਏ ਠੀਕ ਕੀਤਾ ਗਿਆ।
ਜਲੰਧਰ ਸਿਵਲ ਹਸਪਤਾਲ 'ਚ ਆਕਸੀਜਨ ਸਪਲਾਈ ਬੰਦ ਹੋਣ ਨਾਲ ਮਚੀ ਤਰਥੱਲੀ - Civil Hospital Jalandhar
ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਚੁਕ ਸਾਹਮਣੇ ਆ ਰਹੀ ਹੈ। ਇੱਥੇ ਅਚਾਨਕ ਸਪਲਾਈ ਬੰਦ ਹੋ ਗਈ ਸੀ।ਇਸ ਤੋਂ ਉੱਥੇ ਕੋਰੋਨਾ ਐਮਰਜੈਂਸੀ ਵਾਰਡ ਵਿੱਚ ਭਰਤੀ ਮਰੀਜ਼ਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋਣ ਲੱਗੀ ਤੇ ਵਾਰਿਸਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਸਿਹਤ ਕਰਮਚਾਰੀ ਲੱਭੇ ਪਰ ਕੋਈ ਨਹੀ ਮਿਲੀਆ। ਜਿਸ ਤੋਂ ਬਾਅਦ ਅਫ਼ੜਾ ਤਫ਼ੜੀ ਮਚੀ ਤਾਂ ਉੱਥੇ ਕਰਮਚਾਰੀ ਦੌੜ ਕੇ ਆਏ ਤੇ ਸਪਲਾਈ ਨੂੰ ਰਿਜ਼ਰਵ ਵਿੱਚ ਰੱਖੇ ਆਕਸੀਜਨ ਸਿਲੰਡਰ ਦੇ ਜ਼ਰੀਏ ਠੀਕ ਕੀਤਾ ਗਿਆ।
ਮਾਮਲਾ ਪਤਾ ਲੱਗਦੇ ਹੀ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਨੇ ਏ.ਡੀ.ਸੀ ਵਿਸ਼ੇਸ਼ ਸਾਰੰਗਲ ਨੂੰ ਜਾਂਚ 24 ਘੰਟੇ ਵਿੱਚ ਇਸ ਦੀ ਰਿਪੋਰਟ ਬਣਾਉਣ ਲਈ ਕਿਹਾ। ਪਰ ਇਸ ਦੌਰਾਨ ਕਿਸੇ ਮਰੀਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਸ਼ੁਰੂਆਤੀ ਜਾਂਚ ਵਿੱਚ ਕਿਹਾ ਜਾ ਰਿਹਾ ਸੀ, ਕਿ ਆਕਸੀਜਨ ਪਲਾਂਟ ਟਰਿੱਪ ਕਰ ਗਿਆ ਸੀ। ਜਿਸ ਤੋਂ ਬਾਅਦ ਪੰਜ ਮਿੰਟ ਬਾਅਦ ਹੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ। ਛੋਟੀ ਜਿਹੀ ਗਲਤੀ ਵੱਡੇ ਖ਼ਤਰੇ ਦਾ ਸੰਕੇਤ ਦੇ ਰਹੀ ਹੈ। ਕਿਉਂਕਿ ਸਭ ਤੋਂ ਵੱਧ ਮਰੀਜ਼ ਸਿਵਲ ਹਸਪਤਾਲ ਵਿੱਚ ਹੀ ਹਨ। ਇਸ ਵੇਲੇ ਸਿਵਲ ਹਸਪਤਾਲ ਵਿੱਚ ਸਭ ਤੋਂ ਵੱਧ ਮਰੀਜ਼ 79 ਭਰਤੀ ਹਨ। ਸਿਵਲ ਹਸਪਤਾਲ ਚ 340 ਬੈੱਡ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਇਸ ਤਰ੍ਹਾਂ ਦੀ ਚੂਕ ਦੇ ਨਾਲ ਅਫ਼ਸਰ ਹਲਕੇ ਵਿੱਚ ਲੈਣ ਨੂੰ ਤਿਆਰ ਨਹੀਂ ਹਨ। ਹਾਲਾਂਕਿ ਕੁੱਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਦਾ ਨਿੱਖਣ ਵੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਸਿਹਤ ਕਰਮਚਾਰੀਆਂ ਅਤੇ ਅਫ਼ਸਰਾਂ ਦੇ ਸਤਰ ਤੇ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਵਿਵਸਥਾ ਵਿੱਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ।