ਜਲੰਧਰ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 100 ਕਰੋੜ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਉਦਘਾਟਨ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੀਤਾ ਹੈ। ਰੰਧਾਵਾ ਨੇ ਸਭ ਤੋਂ ਪਹਿਲਾਂ ਜਲੰਧਰ ਕੇਂਦਰ ਦੇ ਵਿਧਾਇਕ ਰਾਜਿੰਦਰ ਬੇਰੀ ਦੇ ਇਲਾਕੇ ਵਿਚ ਨੀਂਹ ਪੱਥਰ ਰੱਖਿਆ, ਉਸ ਤੋ ਬਾਅਦ ਪਰਗਟ ਸਿੰਘ, ਬਾਵਾ ਹੇਨਰੀ ਤੇ ਸ਼ੁਸੀਲ ਰਿੰਕੂ ਦੇ ਇਲਾਕਿਆਂ ਵਿੱਚ ਨੀਂਹ ਪੱਥਰ ਰੱਖੇ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਲੰਧਰ ਵਿਚ 100 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਹੀ ਹੋਰ ਵਿਕਾਸ ਦੇ ਕੰਮ ਹੁੰਦੇ ਰਹਿਣਗੇ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਮਿਲ ਰਹੇ ਨਸ਼ਿਆਂ ਤੇ ਮੋਬਾਇਲ ਬਾਰੇ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਕੀ ਉਹ ਰੋਜ਼ ਹੀ ਪੰਜਾਬ ਦੀ ਜੇਲ੍ਹਾਂ ਵਿੱਚ ਕੁਝ ਨਾ ਕੁਝ ਕਰ ਬਰਾਮਦ ਕਰ ਰਹੇ ਹਨ। ਜਲਦ ਹੀ ਜੇਲ੍ਹਾਂ ਚ ਸੈਂਸਰ ਲਗਾਏ ਜਾਣਗੇ ਤਾਂ ਜੋ ਬਾਹਰ ਤੋਂ ਸੁੱਟੇ ਜਾਣ ਵਾਲੇ ਸਮਾਨ ਬਾਰੇ ਪਤਾ ਲੱਗ ਸਕੇ।
ਰੰਧਾਵਾ ਨੇ ਕਿਹਾ ਕਿ ਸਾਡੇ PR ਵਿਭਾਗ ਨੂੰ ਹੋਰ ਐਕਟਿਵ ਹੋਣ ਦੀ ਲੋੜ ਹੈ। ਸਾਨੂੰ ਮੋਦੀ ਤੇ ਕੇਜਰਵਾਲ ਵਾਂਗ ਚਮਕਾਉਣਾ ਨਹੀਂ ਆਉਂਦਾ। ਇਸ ਦੌਰਾਨ ਉਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ।
ਕਾਂਗਰਸ ਦੇ ਵਿਧਾਇਕਾਂ ਵਲੋ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਕਰਨ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਜੇ ਕੋਈ ਵੀ ਮੁਸ਼ਕਿਲਾਂ ਆਉਂਦੀ ਹੈ ਤੇ ਉਸ ਤੇ ਬੋਲਣਾ ਉਹਨਾਂ ਦਾ ਹੱਕ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਗ਼ਲਤ ਨਜ਼ਰੀਏ ਵਿੱਚ ਨਹੀਂ ਲੈਣਾ ਚਾਹੀਦਾ ਹੈ। ਇਸੇ ਦੌਰਾਨ ਉਹਨਾਂ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਬੋਲਿਆ।