ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅੱਜ ਆਪਣੀ ਫੇਰੀ ਦੌਰਾਨ ਜਲੰਧਰ ਪਹੁੰਚੇ। ਜਲੰਧਰ ਪਹੁੰਚਣ 'ਤੇ ਐਤਵਾਰ ਨੂੰ ਸਾਰਾ ਦਿਨ ਉਨ੍ਹਾਂ ਦੇ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ੍ਰੀ ਦੇਵੀ ਤਲਾਬ ਮੰਦਰ (Sri Devi Talab Temple) ਵਿਖੇ ਮੱਥਾ ਟੇਕਣ ਤੋਂ ਲੈਕੇ ਜਲੰਧਰ ਵਿੱਚ ਕਾਂਗਰਸੀ ਵਿਧਾਇਕਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਾ ਸ਼ਾਮਲ ਸੀ।
ਉਨ੍ਹਾਂ ਦੀ ਇਸ ਫੇਰੀ ਦੌਰਾਨ ਜਿੱਥੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ। ਉਥੇ ਹੀ ਇਸ ਫੇਰੀ ਦੌਰਾਨ ਮੁੱਖ ਮੰਤਰੀ ਦੀ ਸਿਕਿਉਰਿਟੀ (CM's security) ਤੋਂ ਆਮ ਲੋਕ ਜਿੱਥੇ ਇੱਕ ਪਾਸੇ ਪੁਲਿਸ ਨੂੰ ਕੋਸਦੇ ਹੋਏ ਨਜ਼ਰ ਆਏ।
ਲੇਕਿਨ ਇਹ ਇੰਤਜ਼ਾਮ ਇੰਨੇ ਕੁ ਸਖ਼ਤ ਸਨ, ਕਿ ਇਕ ਪਾਸੇ ਜਿਥੇ ਆਮ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ। ਇਸਦੇ ਨਾਲ ਹੀ ਜਿਸ ਰਾਹ ਤੋਂ ਮੁੱਖ ਮੰਤਰੀ (Charanjit Singh Channi) ਦਾ ਕਾਫ਼ਲਾ ਗੁਜ਼ਰਨਾ ਸੀ। ਉਸ ਰਾਹ ਦੀਆਂ ਦੁਕਾਨਾਂ ਤੱਕ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ। ਕੁਝ ਇਲਾਕਿਆਂ ਵਿੱਚ ਦੁਕਾਨਾਂ ਹਲਕੀਆਂ ਫੁਲਕੀਆਂ ਖੁੱਲ੍ਹੀਆਂ ਹਨ। ਪਰ ਉਸ ਵਿੱਚ ਵੀ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਾਹਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਪੂਰੇ ਮਾਮਲੇ ਵਿੱਚ ਆਮ ਲੋਕ ਜਿੱਥੇ ਇੱਕ ਪਾਸੇ ਪੁਲਿਸ ਨੂੰ ਕੋਸਦੇ ਹੋਏ ਨਜ਼ਰ ਆਏ, ਦੂਸਰੇ ਪਾਸੇ ਇਹ ਕਹਿੰਦੇ ਹੋਏ ਵੀ ਸੁਣੇ ਗਏ, ਕਿ ਜੇ ਗ਼ਰੀਬਾਂ ਦਾ ਮੁੱਖ ਮੰਤਰੀ (Charanjit Singh Channi) ਏਦਾਂ ਦਾ ਹੁੰਦਾ ਹੈ ਤੇ ਸ਼ੁਕਰ ਹੈ, ਪਰ ਪੰਜਾਬ ਨੂੰ ਕੋਈ ਅਮੀਰ ਮੁੱਖ ਮੰਤਰੀ ਨਹੀਂ ਮਿਲ ਗਿਆ। ਸ੍ਰੀ ਦੇਵੀ ਤਲਾਬ ਮੰਦਰ ਦੇ ਬਾਹਰ ਦੁਕਾਨ ਚਲਾਉਣ ਵਾਲੀ ਇਕ ਮਹਿਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕਣ ਦਾ ਅੱਜ ਦਾ ਪ੍ਰੋਗਰਾਮ ਸੀ। ਜਦਕਿ ਉਨ੍ਹਾਂ ਦੀ ਦੁਕਾਨ ਨੂੰ ਕੱਲ੍ਹ ਸ਼ਾਮ ਤੋਂ ਹੀ ਬੰਦ ਕਰਵਾ ਦਿੱਤਾ ਗਿਆ ਸੀ।