ਜਲੰਧਰ:ਕੇਂਦਰ ਸਰਕਾਰ (Central Government) ਵੱਲੋਂ ਅਗਨੀਪੱਥ ਯੋਜਨਾ ਦਾ ਆਗਾਜ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਅਗਨੀਪੱਥ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਕਈ ਥਾਵਾਂ ‘ਤੇ ਟ੍ਰੇਨਾਂ ਨੂੰ ਵੀ ਅੱਗ ਲਗਾਈ ਜਾ ਰਹੀ ਹੈ। ਅਜਿਹੀ ਹੀ ਕੁਝ ਤਸਵੀਰਾਂ ਜਲੰਧਰ (Jalandhar) ਤੋਂ ਸਾਹਮਣੇ ਆਈਆਂ ਹਨ।
ਜਿੱਥੇ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜਾਮ ਕੇ ਨਾਅਰੇਬਾਜ਼ੀ (Slogans against the central government) ਵੀ ਕੀਤੀ।
ਕਿਸਾਨ ਆਗੂਆਂ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹ 24 ਤਰੀਕ ਨੂੰ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਐੱਸ.ਡੀ.ਐੱਮ ਤੇ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ (Protests outside SDM and DC offices) ਕਰਨਗੇ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਦੇਣਗੇ। ਇਸੇ ਦੇ ਚੱਲਦੇ ਅੱਜ ਕਿਸਾਨਾਂ ਵੱਲੋਂ ਸੂਬੇ ਦੇ ਐੱਸ.ਡੀ.ਐੱਮ ਅਤੇ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ (Letter to the President) ਦਿੱਤਾ ਗਿਆ।