ਫਗਵਾੜਾ: ਪੰਜਾਬ ਵਿੱਚ ਹਥਿਆਰਾਂ (Weapons) ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਇਨ੍ਹਾਂ ਹਥਿਆਰਾ (Weapons) ਨੂੰ ਆਪਣੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਲਾਈਸੈਂਸ ਨਾਲ ਰੱਖਣ ਦੀ ਮਨਜ਼ੂਰੀ ਲਈ ਜਾਂਦੀ ਹੈ, ਉੱਥੇ ਹੀ ਕੁਝ ਲੋਕਾਂ ਵੱਲੋਂ ਆਪਣੀ ਫੋਕੀ ਟੋਰ ਦੇ ਲਈ ਲੋਕਾਂ ਦੀ ਭੀੜ ਵਿੱਚ ਇਸ ਦਾ ਖੁੱਲ੍ਹੇਆਮ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਫਗਵਾੜਾ (Phagwara) ਦੀ ਮਾਰਕੀਟ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਆਪਣੀ ਲਾਇਸੈਂਸੀ ਪਿਸਤੌਲ (Licensed pistol) ਨਾਲ 4 ਤੋਂ 5 ਹਵਾਈ ਫਾਇਰਿੰਗ (Aerial firing) ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੁਟੀਕ ਦਾ ਕੰਮ ਕਰ ਰਹੇ ਦੁਕਾਨਦਾਰ ਅਸ਼ੀਸ਼ ਸੂਦ ਨੇ ਦੱਸਿਆ ਕਿ ਉਹ ਆਪਣੀ ਬੁਟੀਕ ਨੂੰ ਬੰਦ ਕਰਕੇ ਘਰਦਿਆਂ ਨੂੰ ਆਪਣੇ ਘਰ ਛੱਡਣ ਤੋਂ ਬਾਅਦ ਐੱਲ.ਸੀ.ਡੀ. ਲੈਣ ਜਾ ਰਿਹਾ ਸੀ ਤਾਂ ਗੋਸ਼ਾਲਾ ਰੋਡ ਵਿਖੇ ਗਾਰਮੈਂਟ ਦੀ ਦੁਕਾਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਉਸ ਨੂੰ ਰੋਕਿਆ ਅਤੇ ਰੋਕਣ ਤੋਂ ਬਾਅਦ ਆਪਣੀ ਹੀ ਲਾਇਸੈਂਸੀ ਬੰਦੂਕ (Licensed pistol) ਨਾਲ ਚਾਰ ਤੋਂ 5 ਹਵਾਈ ਫਾਇਰ ਕਰ ਦਿੱਤੇ।
ਅਸ਼ੀਸ਼ ਨੇ ਦੱਸਿਆ ਹੈ ਕਿ ਉਸ ਦੀ ਹਰਪ੍ਰੀਤ ਸਿੰਘ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ, ਪਰ ਇਸ ਤਰ੍ਹਾਂ ਆਪਣੀ ਫੋਕੀ ਟੋਰ ਦੇ ਲਈ ਹਵਾਈ ਫਾਈਰਿੰਗ (Aerial firing) ਕਰਨ ਨਾਲ ਕਿਸੇ ਦਾ ਜਾਨੀ ਜਾ ਮਾਲੀ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਅਸ਼ੀਸ਼ ਵੱਲੋਂ ਇਸ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਗਈ ਹੈ।