ਜਲੰਧਰ: ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਇੱਕ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਦੇਹ ਤੋਂ ਕਈ ਵਾਹਨ ਲੰਘ ਰਹੇ ਹਨ ਜਿਸ ਨਾਲ ਦੇਹ ਪਰਖੱਚੇ ਉੱਡ ਗਏ ਹਨ।
ਲੋਕਾਂ ਨੇ ਹਾਈਵੇ ਉੱਤੇ ਪਈ ਲਾਸ਼ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਪੁਜੀ ਪੁਲਿਸ ਨੇ ਲੋਕਾਂ ਨਾਲ ਮਿਲ ਕੇ ਲਾਸ਼ ਇਕੱਠਾ ਕੀਤਾ ਤੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ।
ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਇਹ ਵੀ ਪੜ੍ਹੋ:ਬਠਿੰਡਾ ਰੈਲੀ 'ਚ ਸ਼ਾਮਲ ਹੋਇਆ ਲੱਖਾ ਸਿਧਾਣਾ, ਦਿੱਲੀ ਪੁਲਿਸ ਨੂੰ ਚੈਲੰਜ
ਏਐਸਆਈ ਜਸਬੀਰ ਸਿੰਘ ਨੇ ਕਿਹਾ ਕਿ ਆਲੇ ਦੁਆਲੇ ਦੇ ਲੋਕਾਂ ਤੋਂ ਮ੍ਰਿਤਕ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਪਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।