ਜਲੰਧਰ:ਫਿਲੌਰ ਤੋਂ ਨਵਾਂਸ਼ਹਿਰ ਰੋਡ ਤੇ ਸਥਿਤ ਪਿੰਡ ਗੜਾ ਵਿਖੇ ਸਥਿਤ ਇਕ ਹਵੇਲੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਹਵੇਲੀ ਵਿੱਚ ਉਨ੍ਹਾਂ ਦੇ ਟਰੱਕ ਖੜੇ ਹਨ ਤੇ ਦੋ ਨੌਜਵਾਨ ਹਵੇਲੀ ਦੇ ਅੰਦਰ ਵੜ ਕੇ ਉਨ੍ਹਾਂ ਦੇ ਟਰੱਕ ਦੀ ਤਾਕੀ ਵਾਲੇ ਸ਼ੀਸ਼ੇ ਭੰਨੇ ਅਤੇ ਬੈਟਰਾ ਚੋਰੀ ਕਰ ਕੇ ਪਹਿਲਾਂ ਫ਼ਰਾਰ ਹੋ ਗਏ ਸਨ।
ਇਹ ਅੱਜ ਫਿਰ ਉਹ ਦੁਬਾਰਾ ਚੋਰੀ ਕਰਨ ਆਏ ਤਾਂ ਉਨ੍ਹਾਂ ਨੇ ਹਵੇਲੀ ਦੀ ਕੰਧ ਟੱਪਦੇ ਹੋਏ ਉਨ੍ਹਾਂ ਨੂੰ ਦੇਖ ਲਿਆ। ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਦੇ ਵਿੱਚੋਂ ਇਕ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਲੌਰ ਥਾਣੇ ਨੂੰ ਸੂਚਿਤ ਕੀਤਾ ਮੌਕੇ ਤੇ ਐੱਸਐੱਚਓ ਪਲਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਪੁਲਿਸ ਥਾਣਾ ਫਲੋਰ ਲੈ ਗਈ।