ਜਲੰਧਰ: ਪੰਜਾਬ ਭਰ ਵਿਚ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆ ਹਨ। ਜਲੰਧਰ ਦੇ ਬੱਸ ਸਟੈਂਡ (Jalandhar bus stand) ਵਿਚ ਅਰਜਨ ਨਗਰ ਲਾਡੋਵਾਲੀ (Arjun Nagar Ladowali) ਦੇ ਰਹਿਣ ਵਾਲੇ ਅਨਿਕੇਤ ਉਰਫ਼ ਲੱਕੀ ਨਾਂ ਦੇ ਨੌਜਵਾਨ ਉਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਜਿਸ ਲੱਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਦੋਂ ਜ਼ਖਮੀ ਨੂੰ ਜਲੰਧਰ ਦੇ ਸਿਵਲ ਹਸਪਤਾਲ (Civil Hospital, Jalandhar) ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਜਲੰਧਰ ਦੇ ਬੱਸ ਸਟੈਡ ਤੇ ਕਤਲ (Murder at Jalandhar bus stand) ਕੀਤਾ ਗਿਆ ਹੈ।ਸੂਚਨਾ ਮਿਲਦੇ ਸਾਰ ਹੀ ਪੁਲਿਸ ਉਥੇ ਪੁਲਿਸ ਪਹੁੰਚ ਗਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਕਾਰਤਿਕ ਦਾ ਕਹਿਣਾ ਹੈ ਕਿ ਇਸ ਲੱਕੀ ਨਾਲ ਹੋਰ ਤਿੰਨ ਵਿਅਕਤੀ ਸਨ।ਉਨ੍ਹਾਂ ਨੂੰ ਸਾਰਾ ਕੁੱਝ ਪਤਾ ਪਰ ਉਨ੍ਹਾ ਦਾ ਪੁਲਿਸ ਬਿਆਨ ਲੈ ਰਹੀ ਹੈ।ਉਨ੍ਹਾਂ ਨੂੰ ਮਿਲ ਕੇ ਹੀ ਸਾਰੀ ਜਾਣਕਾਰੀ ਮਿਲੇਗੀ।ਉਨ੍ਹਾਂ ਨੇ ਦੱਸਿਆ ਲੱਕੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਸੀ।