ਪੰਜਾਬ

punjab

ETV Bharat / state

ਬੱਸ ਤੇ ਟਿੱਪਰ ਦੀ ਟੱਕਰ 'ਚ ਬਜ਼ੁਰਗ ਦੀ ਮੌਤ, ਪੰਜ ਜ਼ਖ਼ਮੀ - punjab news

ਜਲੰਧਰ 'ਚ ਬੱਸ ਅਤੇ ਟਿੱਪਰ ਦੀ ਟੱਕਰ। ਬਜ਼ੁਰਗ ਵਿਅਕਤੀ ਦੀ ਮੌਤ। ਪੰਜ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ। ਸ

ਮੌਕੇ ਦੀ ਤਸਵੀਰ

By

Published : Mar 4, 2019, 5:15 PM IST

ਜਲੰਧਰ: ਸ਼ਹਿਰ ਦੇ ਚੁਗਿੱਟੀ ਚੌਕ 'ਚ ਸਵੇਰੇ ਕਰੀਬ 11 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਬੱਸ ਅਤੇ ਟਿੱਪਰ ਦੀ ਟੱਕਰ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਜਦਕਿ ਪੰਜ ਜ਼ਖ਼ਮੀ ਹਨ।

ਮੌਕੇ ਦੀਆਂ ਤਸਵੀਰਾਂ
ਦਰਅਸਲ, ਅੰਮ੍ਰਿਤਸਰ ਤੋਂ ਇੱਕ ਨਿਜੀ ਬੱਸ ਜਲੰਧਰ ਵੱਲ ਆ ਰਹੀ ਸੀ। ਇਥੇ ਚੁਗਿੱਟੀ ਫਲਾਈਓਵਰ 'ਤੇ ਇੱਕ ਟਿੱਪਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਤੇ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦੋਹਾਂ ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਸ ਹਾਦਸੇ ਵਿੱਚ ਮਾਰੇ ਗਏ ਸ਼ਖਸ ਦਾ ਨਾਮ ਗੁਰਦੀਪ ਸਿੰਘ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਕਿਸੇ ਕੰਮ ਲਈ ਜਲੰਧਰ ਆ ਰਿਹਾ ਸੀ ।

ਦੂਜੇ ਪਾਸੇ, ਡਾਕਟਰਾਂ ਨੇ ਦੱਸਿਆ ਕਿ ਕੁੱਲ ਪੰਜ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਚਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ।

ABOUT THE AUTHOR

...view details