ਟਰੇਨ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ - khabran punjab
ਜਲੰਧਰ ਦੇ ਡੀਏਵੀ ਕਾਲਜ ਦੇ ਫਲਾਈਓਵਰ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਸਮੇਂ ਟਰੇਨ ਦੀ ਚਪੇਟ ਚ ਆਉਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਹਿਚਾਣ ਲਈ ਪੁਲਿਸ ਮ੍ਰਿਤਕ ਦੇ ਪਰਿਵਾਰ ਦੀ ਭਾਲ ਕਰ ਰਹੀ ਹੈ। ਅਤੇ ਲਾਸ਼ ਨੂਬੰ ਸਿਵਿਲ ਹਸਪਤਾਲ ਜਲੰਧਰ ਵਿੱਖੇ ਸ਼ਨਾਖ਼ਤ ਲਈ ਰੱਖ ਦਿੱਤਾ ਗਿਆ ਹੈ।
ਫ਼ੋਟੋ
ਜਲੰਧਰ: ਸ਼ਹਿਰ ਦੇ ਡੀਏਵੀ ਕਾਲਜ ਦੇ ਫਲਾਈਓਵਰ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਸਮੇਂ ਇਕ ਬਜ਼ੁਰਗ ਦੀ ਟਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ ।
ਜੀਆਰਪੀ ਪੁਲਿਸ ਅਧਿਕਾਰੀ ਨਰਿੰਦਰ ਪਾਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਡੀਏਵੀ ਕਾਲਜ ਦੇ ਫਲਾਈ ਓਵਰ ਦੀਆਂ ਲਾਈਨਾਂ ਤੇ ਫਿਰੋਜ਼ਪੁਰ ਤੋਂ ਜਲੰਧਰ ਆ ਰਹੀ ਟਰੇਨ ਦੀ ਚਪੇਟ ਚ ਆਉਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ।