ਪੰਜਾਬ

punjab

ETV Bharat / state

ਫਿਲੌਰ ਪੁਲਿਸ ਨੇ ਗਾਂਜੇ ਸਮੇਤ ਇਕ ਸਖਸ਼ ਨੂੰ ਕੀਤਾ ਕਾਬੂ - ਹਾਈਟੈਕ ਨਾਕਾ

ਜਲੰਧਰ ਦੇ ਕਸਬਾ ਫਿਲੌਰ ਵਿਖੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਸਤਲੁਜ ਦਰਿਆ ਕੰਢੇ ਹਾਈਟੈਕ ਨਾਕਾ ਲਗਾਇਆ ਹੋਇਆ ਸੀ। ਜਿਸ ਤੋਂ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਸਾਢੇ ਚਾਰ ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ।

ਗਾਂਜੇ ਸਮੇਤ ਇਕ ਕਾਬੂ
ਗਾਂਜੇ ਸਮੇਤ ਇਕ ਕਾਬੂ

By

Published : May 11, 2021, 10:21 PM IST

ਜਲੰਧਰ : ਕਸਬਾ ਫਿਲੌਰ ਵਿਖੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲੀਸ ਨੇ ਸਤਲੁਜ ਦਰਿਆ ਕੰਢੇ ਵਿਖੇ ਹਾਈਟੈਕ ਨਾਕਾ ਲਗਾਇਆ ਹੋਇਆ ਸੀ। ਜਿਸ ਤੋਂ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਚਾਰ ਕਿਲੋ ਪੰਜ ਸੌ ਗ੍ਰਾਮ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਨਾਲ ਸਤਲੁਜ ਦਰਿਆ ਕੰਢੇ ਹਾਈਟੈਕ ਨਾਕਾ ਲਗਾਇਆ ਹੋਇਆ ਸੀ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਇਕ ਵਿਅਕਤੀ ਨੂੰ ਰੋਕਿਆ। ਉਸ ਵਿਅਕਤੀ ਕੋਲ ਇੱਕ ਬੈਗ ਸੀ ਜਦੋਂ ਉਸ ਬੈਗ ਦੀ ਤਲਾਸ਼ੀ ਲਈ ਤਾਂ ਉਸ ਬੈਗ ਵਿੱਚੋਂ ਚਾਰ ਕਿਲੋ ਪੰਜ ਸੌ ਗ੍ਰਾਮ ਗਾਂਜਾ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲੀਸ ਨੇ ਇਸ ਨੂੰ ਥਾਣੇ ਲੈ ਆਏ। ਫੜੇ ਗਏ ਸ਼ਖ਼ਸ ਦੀ ਪਹਿਚਾਣ ਬੈਜਨਾਥ ਪੁੱਤਰ ਅਰਜੁਨ ਯਾਦਵ ਵਾਸੀ ਗੋਬਿੰਦਗੜ੍ਹ ਸਾਹਨੇਵਾਲ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਸ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਤੇ ਪਹਿਲਾਂ ਤੋਂ ਵੀ ਨਸ਼ੇ ਦੇ ਖਿਲਾਫ ਮਾਮਲੇ ਦਰਜ ਹੋਏ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਗਾਂਜਾ ਲੁਧਿਆਣੇ ਵਿਖੇ ਕਿਸੇ ਸ਼ੀਤਲ ਨਾਮ ਦੇ ਵਿਅਕਤੀ ਤੋਂ ਲੈ ਕੇ ਇੱਥੇ ਕਿਸੇ ਨੂੰ ਦੇਣਾ ਸੀ ਅਤੇ ਇਹ ਨਸ਼ੇ ਦੇ ਕੋਰੀਅਰ ਦਾ ਕੰਮ ਕਰਦਾ ਹੈ। ਪੁਲਿਸ ਨੇ ਲੁਧਿਆਣੇ ਸ਼ੀਤਲ ਨਾਮਕ ਵਿਅਕਤੀ ਤੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਰਿਮਾਂਡ ਤੇ ਲੈ ਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ABOUT THE AUTHOR

...view details