ਜਲੰਧਰ:ਅਯੋਧਿਆ 'ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਦੁਨਿਆਂ ਭਰ 'ਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 22 ਜਨਵਰੀ ਦੇ ਖਾਸ ਦਿਨ ਨੂੰ ਹੋਰ ਕੋਈ ਆਪਣੇ-ਆਪਣੇ ਤਰੀਕੇ ਨਾਲ ਖਾਸ ਬਣਾਉਣ 'ਚ ਲੱਗਿਆ ਹੋਇਆ ਹੈ। ਉੱਥੇ ਹੀ, ਪੰਜਾਬ 'ਚ ਵੀ ਵੱਖ-ਵੱਖ ਮੰਦਿਰਾਂ 'ਚ ਆਪਣੇ-ਆਪਣੇ ਤਰੀਕੇ ਨਾਲ ਭਗਵਾਨ ਸ੍ਰੀ ਰਾਮ ਦੇ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਸ਼ਰਧਾ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
22 ਜਨਵਰੀ ਨੂੰ ਸ੍ਰੀ ਦੇਵੀ ਤਲਾਬ ਮੰਦਿਰ 'ਚ ਜਗਣਗੇ 1 ਲੱਖ 21 ਹਜ਼ਾਰ ਦੀਵੇ - ਪ੍ਰਾਣ ਪ੍ਰਤੀਸ਼ਠਾ
Devi Talab Mandir: ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ 'ਚ 22 ਜਨਵਰੀ ਨੂੰ ਰੋਣਕਾਂ ਲੱਗਣਗੀਆਂ, ਇਸ ਦਾ ਕਮੇਟੀ ਵੱਲੋਂ ਪ੍ਰਬੰਧਕ ਕੀਤਾ ਗਿਆ ਹੈ। ਆਖਿਰਕਾਰ ਇਸ ਮੰਦਰਿ 'ਚ ਅਜਿਹਾ ਕੀ ਹੋਵੇਗਾ, ਜੋ ਹਰ ਕੋਈ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਹੈ। ਪੜ੍ਹੋ ਪੂਰੀ ਖ਼ਬਰ
Published : Jan 15, 2024, 5:05 PM IST
ਦੀਵਿਆਂ ਦੀ ਲੋਅ ਨਾਲ ਚਮਕੇਗਾ ਜਲੰਧਰ:ਜੇਕਰ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ 'ਚ ਬਹੁਤ ਸਾਰੇ ਇਤਿਹਾਸਿਕ ਮੰਦਿਰ ਨੇ ਜਿੱਥੇ 22 ਜਨਵਰੀ ਨੂੰ ਸ੍ਰੀ ਰਾਮ ਦੀ ਜੈ-ਜੈ ਕਾਰ ਦੇ ਜੈਕਾਰੇ ਲੱਗਣਗੇ। ਉੱਥੇ ਹੀ ਜਲੰਧਰ 'ਚ ਸ੍ਰੀ ਦੇਵੀ ਤਲਾਬ ਮੰਦਿਰ ਦੀ ਕਮੇਟੀ ਵੱਲੋਂ 1 ਲੱਖ 21 ਹਜ਼ਾਰ ਦੀਵੇ ਜਗਾਉਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਇਸ ਮੰਦਿਰ ਦੀ ਆਪਣੀ ਹੀ ਖਾਸੀਅਤ ਹੈ ਪਰ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਕਮੇਟੀ ਵੱਲੋਂ ਇਹ ਖਾਸ ਫੈਸਲਿਆ ਲਿਆ ਗਿਆ ਹੈ। ਜਿੱਥੇ ਦੀਵਾਲੀ ਨੂੰ ਹਰ ਪਾਸੇ ਰੋਸ਼ਨੀ ਦੀ ਜਗਮਗ ਹੁੰਦੀ ਹੈ, ਉਸੇ ਤਰ੍ਹਾਂ 22 ਜਨਵਰੀ ਨੂੰ ਵੀ ਦੀਵਾਲੀ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ।
ਕਮੇਟੀ ਪ੍ਰਧਾਨ ਦਾ ਬਿਆਨ: ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਿਰ ਦੇ ਪ੍ਰਧਾਨ ਸ਼ੀਤਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ 500 ਸਾਲ ਤੋਂ ਜਿਸ ਘੜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਹੁਣ ਉਹ ਪਲ ਆ ਗਿਆ ਹੈ। ਜਦੋਂ ਸ੍ਰੀ ਰਾਮ ਜੀ ਦਾ ਸ਼ਾਨਦਾਰ ਤਰੀਕੇ ਨਾਲ ਪ੍ਰਾਣ ਪ੍ਰਤੀਸ਼ਠਾ ਦਾ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਦਿਨ ਦਾ ਹਰ ਦੇਸ਼ ਵਾਸੀ ਨੂੰ ਇੰਤਜ਼ਾਰ ਸੀ। ਇਸੇ ਲਈ ਸ੍ਰੀ ਦੇਵੀ ਤਲਾਬ ਮੰਦਿਰ ਦੀ ਕਮੇਟੀ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ 1 ਲੱਖ 21 ਹਜ਼ਾਰ ਦੀਵਿਆਂ ਨੂੰ ਜਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ੳੇੁਨ੍ਹਾਂ ਵੱਲੋਂ ਹਰ ਇੱਕ ਮੰਦਿਰ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਹਰ ਇੱਕ ਮੰਦਿਰ 'ਚ ਦੀਵਿਆਂ ਨੂੰ ਜਗਾਇਆ ਜਾਵੇ ਅਤੇ ਸ੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਦੀ ਖੁਸ਼ੀ ਮਾਨਈ ਜਾਵੇ।