ਪੰਜਾਬ

punjab

ETV Bharat / state

ਦਿਨ-ਰਾਤ ਇੱਕ ਕਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਡਾਕਟਰ ਤੇ ਨਰਸ - ਕੋਰੋਨਾ ਮਰੀਜ਼ਾਂ ਦਾ ਇਲਾਜ

ਕੋਰੋਨਾ ਦੀ ਲਾਗ 'ਚ ਡਾਕਟਰ ਅਤੇ ਨਰਸ ਆਪਣੀ ਜਾਨ ਨੂੰ ਜੌਖਮ ਵਿੱਚ ਪਾ ਕੇ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸ਼ਾਈਦ ਇਸੇ ਲਈ ਡਾਕਟਰਾਂ ਤੇ ਨਰਸਾਂ ਨੂੰ ਧਰਤੀ ਉਤੇ ਰੱਬ ਦਾ ਰੂਪ ਕਿਹਾ ਜਾਂਦਾ ਹੈ। ਜਲੰਧਰ ਦੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਨਰਸ ਸਟਾਫ ਤੋਂ ਜਾਣਦੇ ਆ ਕਿ ਕੀ ਉਹ ਕਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਫ਼ੋਟੋ
ਫ਼ੋਟੋ

By

Published : Jun 7, 2021, 5:24 PM IST

ਜਲੰਧਰ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਤੱਕ ਜਾਰੀ ਹੈ। ਕੋਰੋਨਾ ਦੀ ਲਾਗ ਨਾਲ ਨਜਿੱਠਣ ਲਈ ਜਿੱਥੇ ਸਰਕਾਰ ਵੱਖਰੇ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਕਰਨ ਲਈ ਡਾਕਟਰ ਅਤੇ ਨਰਸਾਂ ਫਰੰਟਲਾਈਨ ਉੱਤੇ ਕੰਮ ਕਰ ਰਹੇ ਹਨ। ਕੋਰੋਨਾ ਦੀ ਲਾਗ 'ਚ ਡਾਕਟਰ ਅਤੇ ਨਰਸ ਆਪਣੀ ਜਾਨ ਨੂੰ ਜੌਖਮ ਵਿੱਚ ਪਾ ਕੇ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸ਼ਾਈਦ ਇਸੇ ਲਈ ਡਾਕਟਰਾਂ ਤੇ ਨਰਸਾਂ ਨੂੰ ਧਰਤੀ ਉਤੇ ਰੱਬ ਦਾ ਰੂਪ ਕਿਹਾ ਜਾਂਦਾ ਹੈ। ਜਲੰਧਰ ਦੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਨਰਸ ਸਟਾਫ ਤੋਂ ਜਾਣਦੇ ਆ ਕਿ ਕੀ ਉਹ ਕਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਵੇਖੋ ਵੀਡੀਓ

ਸਟਾਫ ਨਰਸ ਕਿਰਨਵੀਰ ਕੌਰ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਸਿਵਲ ਹਸਪਤਾਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੋਰੋਨਾ ਮਰੀਜ਼ ਦਾਖ਼ਲ ਹੁੰਦਾ ਹੈ ਤੇ ਉਸ ਪਰਿਵਾਰਕ ਮੈਂਬਰ ਉਸ ਦੇ ਨਾਲ ਨਹੀਂ ਰਹਿੰਦੇ। ਇਸ ਲਈ ਉਨ੍ਹਾਂ ਮਰੀਜ਼ਾਂ ਲਈ ਅਜਿਹਾ ਮਾਹੌਲ ਬਣਾਉਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਕਮੀ ਨਾ ਮਹਿਸੂਸ ਹੋਵੇ। ਇਸ ਲਈ ਉਹ ਮਰੀਜ਼ ਦੀ ਦੇਖਭਾਲ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ ਸ਼ਕਤੀ ਹੀ ਜਗਾਉਂਦੇ ਹਨ ਤਾਂ ਜੋ ਮਰੀਜ਼ ਸਮਰੱਥਾ ਰੱਖੇ।

ਡਾਕਟਰਾਂ ਅਤੇ ਨਰਸਾਂ ਨੂੰ ਹਰ ਵੇਲੇ ਪੀਪੀਈ ਕਿੱਟਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਉੱਤੇ ਨਰਸ ਨੇ ਕਿਹਾ ਕਿ 8 ਘੰਟੇ ਦੀ ਡਿਊਟੀ ਵਿੱਚ ਪੀਪੀ ਕਿੱਟਾਂ ਪਾ ਕੇ ਰੱਖਣ ਨਾਲ ਕਈ ਵਾਰ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਉਹ ਪੀਪੀ ਕਿੱਟਾਂ ਪਾ ਕੇ ਖਾਣਾ ਨਹੀਂ ਖਾ ਸਕਦੇ, ਰੈਸਟਰੂਮ ਵਿੱਚ ਵਾਰ ਵਾਰ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਗਰਮੀ ਵਿੱਚ ਪੀਪੀ ਕਿੱਟਾਂ ਪਾਉਣੀਆਂ ਬਹੁਤ ਹੀ ਔਖੀ ਹੈ। ਪਰ ਫੇਰ ਵੀ ਉਹ ਆਪਣੀ ਡਿਊਟੀ ਕਰਦੇ ਹਨ। ਕਿਉਂਕਿ ਉਨ੍ਹਾਂ ਲਈ ਦੂਸਰੇ ਦੀ ਜ਼ਿੰਦਗੀ ਬਚਾਉਣਾ ਬੇਹੱਦ ਅਹਿਮ ਹੈ।

ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਕਈ ਡਾਕਟਰ ਅਤੇ ਨਰਸਾਂ ਆਪ ਵੀ ਕੋਰੋਨਾ ਪੌਜ਼ੀਟਿਵ ਹੋ ਗਏ ਇਸ ਉੱਤੇ ਨਰਸ ਨੇ ਕਿਹਾ ਕਿ ਆਪਣੀ ਡਿਊਟੀ ਦੌਰਾਨ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਦੀ ਚਪੇਟ ਵਿੱਚ ਆ ਗਏ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਰੋਨਾ ਹੋਇਆ ਤਾਂ ਉਨ੍ਹਾਂ ਨੂੰ ਉਹ ਦਰਦ ਬਹੁਤ ਨੇੜੇਓ ਮਹਿਸੂਸ ਹੋਇਆ ਜੋ ਕੋਵਿਡ ਮਰੀਜ਼ ਨੂੰ ਹੁੰਦਾ ਹੈ।

ਡਾਕਟਰ ਰੋਜ਼ ਉਹ ਅਜਿਹੇ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੁੰਦੀ ਦੇਖਦੇ ਹਨ ਜੋ ਘਰ ਵਿੱਚ ਇਕਲੌਤੇ ਕਮਾ ਕੇ ਆਪਣੇ ਪਰਿਵਾਰ ਨੂੰ ਚਲਾਉਣ ਵਾਲੇ ਹੁੰਦੇ ਹਨ। ਅਜਿਹੇ ਹੀ ਇੱਕ ਪਰਿਵਾਰ ਦੀ ਕਹਾਣੀ ਦੱਸਦੇ ਹੋਏ ਡਾ. ਲਵਲੀਨ ਕੌਰ ਨੇ ਕਿਹਾ ਕਿ ਉਹ ਲੋਕ ਜੋ ਕੋਰੋਨਾ ਨੂੰ ਮਜ਼ਾਕ ਸਮਝ ਰਹੇ ਹਨ ਉਨ੍ਹਾਂ ਨੂੰ ਉਹ ਇਹ ਅਪੀਲ ਕਰਨੇ ਚਾਹੁੰਦੇ ਹਨ ਕਿ ਜੋ ਮੰਜ਼ਰ ਉਹ ਹਸਪਤਾਲਾਂ ਵਿੱਚ ਦੇਖ ਰਹੇ ਹਨ ਅਜਿਹੇ ਵਿੱਚ ਉਹ ਸਿਰਫ਼ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਨਾਲ ਆਪਣੇ ਪਰਿਵਾਰ ਵਾਲਿਆਂ ਦਾ ਜ਼ਰੂਰ ਥੋੜ੍ਹਾ ਬਹੁਤ ਸੋਚਣ ਅਤੇ ਜੋ ਦਿੱਤੀਆਂ ਹਦਾਇਤਾਂ ਹਨ ਉਨ੍ਹਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਦੂਸਰਿਆਂ ਦੀ ਜਾਨ ਨੂੰ ਬਚਾਇਆ ਜਾ ਸਕੇ।

ABOUT THE AUTHOR

...view details