ਅੰਮ੍ਰਿਤਸਰ: ਐੱਨਐੱਸਯੂਆਈ (NSUI) ਵੱਲੋਂ ਅੰਮ੍ਰਿਤਸਰ ਵਿੱਚ ਸਟੇਟ ਪੱਧਰੀ ਰੈਲੀ (rally) ਆਯੋਜਿਤ ਕੀਤੀ ਗਈ ਇਸ ਰੈਲੀ ਦਾ ਨਾਮ ' ਜੋਸ਼ ਰੈਲੀ ਨਵਾਂ ਪੰਜਾਬ ਨੌਜਵਾਨਾਂ ਦੇ ਨਾਲ ' ਰੱਖਿਆ ਗਿਆ ਅਤੇ ਇਹ ਰੈਲੀ ਐੱਨਐੱਸਯੂਆਈ (NSUI) ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਕਿ ਐੱਨਐੱਸਯੂਆਈ ਦੇ ਆਲ ਇੰਡੀਆ ਪ੍ਰਧਾਨ ਨੀਰਜ ਕੁੰਦਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਹਾਜ਼ਰ ਹੋਏ।
2022 ਦੀਆਂ ਚੋਣਾਂ ਦੇ ਮੱਦੇਨਜ਼ਰ NSUI ਵੱਲੋਂ 'ਜੋਸ਼ ਰੈਲੀ' ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਐੱਸਯੂਆਈ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਇਸ ਜੋਸ਼ ਰੈਲੀ ਦਾ ਮਕਸਦ ਹੈ ਕਿ ਵਿਧਾਨ ਸਭਾ ਦੋ ਹਜਾਰ ਬਾਈ ਦੀਆਂ ਚੋਣਾਂ ਨੂੰ ਦੁਬਾਰਾ ਜਿੱਤ ਕੇ ਕਾਂਗਰਸ ਦੀ ਪੰਜਾਬ ਵਿੱਚ ਸਰਕਾਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਯੂਥ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ।
ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਐੱਸਯੂਆਈ (NSUI) ਦੇ ਆਲ ਇੰਡੀਆ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਜਿਸ ਹਿਸਾਬ ਨਾਲ ਲੋਕਾਂ ਦਾ ਇਕੱਠ ਅਤੇ ਲੋਕਾਂ ਦਾ ਜੋਸ਼ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲੱਗਦਾ ਹੈ ਕਿ 2022 ਵਿੱਚ ਦੁਬਾਰਾ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਆਉਣ ਦੀ ਬਜਾਏ ਦਿੱਲੀ ਵਿੱਚ ਆਪਣੇ ਕੰਮਕਾਰ ਦੇਖਣ।
ਇਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Prakash Soni) ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਯੂਥ ਦੇ ਨਾਲ ਰਹੀ ਹੈ ਅਤੇ ਯੂਥ ਦੀ ਸੋਚ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੀ ਰਹੀ ਹੈ ਅਤੇ ਅੱਜ ਇੱਕ ਵਾਰ ਫਿਰ ਯੂਥ ਨੇ ਸਟੇਟ ਪੱਧਰੀ ਇਕੱਠ ਕਰਕੇ ਇਹ ਸਾਬਿਤ ਕੀਤਾ ਕਿ 2022 ਵਿੱਚ ਯੂਥ ਕਾਂਗਰਸ ਦੇ ਨਾਲ ਖੜ੍ਹਾ ਹੈ ਅਤੇ ਕਾਂਗਰਸ ਦੀ ਦੁਬਾਰਾ ਪੰਜਾਬ ਵਿੱਚ ਸਰਕਾਰ ਬਣੇਗੀ
ਇਹ ਵੀ ਪੜ੍ਹੋ:ਜਲੰਧਰ ‘ਚ ਕੇਜਰੀਵਾਲ ਖਿਲਾਫ਼ ਗਰਜੇ ਕਿਸਾਨ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ