ਜਲੰਧਰ: ਕੋੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਪੂਰੇ ਦੇਸ਼ ਵਿੱਚ ਹੋਈ ਤਾਲਾਬੰਦੀ ਤੇ ਪੰਜਾਬ ਵਿੱਚ ਲੱਗੇ ਕਰਫਿਊ ਤੋਂ ਬਾਅਦ ਹਰ ਕੋਈ ਆਪਣੇ ਆਪਣੇ ਘਰ ਵਿੱਚ ਬੰਦ ਹੈ। ਇਸ ਤਰ੍ਹਾਂ ਦੇ ਸਮੇਂ ਵਿੱਚ ਕੁਝ ਲੋਕ ਅਜਿਹੇ ਵੀ ਹਨ, ਜੋ ਬੈਠੇ ਤਾਂ ਵਿਦੇਸ਼ ਵਿੱਚ ਹਨ ਪਰ ਉਨ੍ਹਾਂ ਨੂੰ ਪੰਜਾਬ ਵਿੱਚ ਆਪਣਿਆਂ ਦੀ ਚਿੰਤਾ ਸਤਾ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਜਲੰਧਰ ਤੋਂ ਹੈ, ਜੋ ਵਿਦੇਸ਼ ਵਿੱਚ ਬੈਠਾ ਪੰਜਾਬ ਲਈ ਚਿੰਤਤ ਹੈ।
ਇਹ ਉਹ ਲੋਕ ਨੇ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਐਸਾ ਹੀ ਇੱਕ ਪਰਿਵਾਰ ਜਲੰਧਰ ਦੇ ਪਿੰਡ ਗਾਖਲ ਤੋਂ ਹੈ, ਜੋ ਖੁਦ ਤਾਂ ਅਮਰੀਕਾ ਰਹਿੰਦਾ ਹੈ ਪਰ ਪੰਜਾਬ ਵਿੱਚ ਲੋਕਾਂ ਦੀ ਫਿਕਰ ਕਰਦਾ ਹੈ।