ਜਲੰਧਰ: ਭਾਜਪਾ ਦੇ ਪੰਜਾਬ ਪ੍ਰਧਾਨ ਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਤੀਕਿਰਿਆ ਜਲੰਧਰ ਦੇ ਸਰਕਟ ਹਾਊਸ ਵਿਖੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਭਾਜਪਾ ਪੰਜਾਬ ਦੇ ਕਈ ਸੀਨੀਅਰ ਆਗੂ ਸਰਕਟ ਹਾਊਸ ਵਿੱਚ ਪਹੁੰਚੇ ਹਨ।
ਫਿਲਹਾਲ ਭਾਜਪਾ ਦੇ ਸੂਬਾ ਪ੍ਰਧਾਨ ਲਈ ਅਸ਼ਵਨੀ ਸ਼ਰਮਾ ਦਾ ਹੀ ਸਿਰਫ ਨਾਮਾਂਕਨ ਪੱਤਰ ਦਾਖ਼ਲ ਕੀਤਾ ਗਿਆ ਹੈ। ਸੂਬਾ ਪ੍ਰਧਾਨ ਲਈ ਮਨੋਰੰਜਨ ਕਾਲੀਆ, ਤਰੁਣ ਚੁੱਘ, ਰਾਕੇਸ਼ ਰਾਠੌਰ ਅਤੇ ਅਸ਼ਵਨੀ ਸ਼ਰਮਾ ਵੀ ਇਸ ਦੌੜ ਵਿੱਚ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਰਾਕੇਸ਼ ਸ਼ਰਮਾ ਦੇ ਨਾਂਅ 'ਤੇ ਮੋਹਰ ਲੱਗ ਸਕਦੀ ਹੈ।