ਜਲੰਧਰ: ਸ਼ਹਿਰ ਦੇ ਕਿਸ਼ਨਪੁਰਾ ਚੌਕ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨਿਹੰਗ ਵੱਲੋਂ ਗੰਡਾਸਾ ਮਾਰ ਕੇ ਚਲਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਕਾਰ ਦਾ ਪਿਛਲਾ ਸ਼ੀਸ਼ਾ ਟੁੱਟਦੇ ਹੀ ਉਸ ਦੇ ਮਾਲਿਕ ਨੇ ਸਮਝਦਾਰੀ ਦਿਖਾਉਂਦੇ ਹੋਇਆ ਕਾਰ ਨੂੰ ਉਸੇ ਵੇਲੇ ਰੋਕ ਦਿੱਤਾ ਅਤੇ ਕੋਈ ਹਾਦਸਾ ਨਹੀਂ ਹੋਇਆ। ਜਿਸ ਤੋਂ ਬਾਅਦ ਉੱਥੇ ਲੋਕੀਂ ਵੀ ਇਕੱਠੇ ਹੋ ਗਏ ਅਤੇ ਕਾਰ ਦੇ ਮਾਲਿਕ ਨੇ ਲੋਕਾਂ ਦੀ ਮੱਦਦ ਦੇ ਨਾਲ ਉਸ ਦੀ ਘਰਵਾਲੀ ਨੂੰ ਉੱਥੇ ਹੀ ਬਿਠਾ ਲਿਆ ਅਤੇ ਗੰਡਾਸਾ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਨ ਵਾਲਾ ਨਿਹੰਗ ਉਥੋਂ ਭੱਜ ਗਿਆ। ਇਸ ਪੂਰੀ ਘਟਨਾ ਦੀ ਜਾਣਕਾਰੀ ਥਾਣਾ ਰਾਮਾਮੰਡੀ ਪੁਲਿਸ ਨੂੰ ਵੀ ਦੇ ਦਿੱਤੀ ਸੀ ਮੌਕੇ ‘ਤੇ ਆਏ ਪੁਲਿਸ ਅਧਿਕਾਰੀਆਂ ਨੇ ਕਾਰ ਅਤੇ ਨਿਹੰਗ ਦੀ ਘਰਵਾਲੀ ਨੂੰ ਥਾਣੇ ਲੈ ਕੇ ਚਲੀ ਗਏ।
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਜਲੰਧਰ ਸ਼ਹਿਰ ਵੱਲ ਜਾ ਰਿਹਾ ਸੀ ਕਿਸ਼ਨਪੁਰਾ ਚੌਕ ‘ਤੇ ਦਮੋਰੀਆ ਪੁਲ ਵੱਲ ਜਾਂਦੇ ਵੇਲੇ ਰਸਤੇ ਦੇ ਚੱਲਦੇ ਨਿਹੰਗ ਨੇ ਗੰਡਾਸਾ ਮਾਰ ਕੇ ਉਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ। ਜਿਸ ਤੋਂ ਬਾਅਦ ਉਸ ਨੇ ਉਸੇ ਵੇਲੇ ਕਾਰ ਦੀ ਬਰੇਕ ਲਗਾ ਦਿੱਤੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਨਿਹੰਗ ਉੱਥੋਂ ਭੱਜ ਨਿਕਲਿਆ।