ਜਲੰਧਰ: ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਲੰਬੇ ਸਮੇਂ ਤੋਂ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜਿਸ ਦੇ ਸਮਾਧਾਨ ਵਜੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਉਪਰਾਲਾ ਹਰਪ੍ਰੀਤ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਹੈ। ਹਰਪ੍ਰੀਤ ਦੀ ਸਮਾਜ ਤੇ ਵਾਤਾਵਰਣ ਪ੍ਰਤੀ ਉਜਾਗਰ ਸੋਚ ਨੇ ਸਮਾਜ ਨੂੰ ਕੂੜੇ ਮੁਕਤ ਬਣਾਉਣ ਦਾ ਟੀਚਾ ਉਲੀਕਿਆ ਹੈ।
ਹੁਣ ਕੂੜੇ ਤੋਂ ਤਿਆਰ ਹੋਵੇਗੀ ਜੈਵਿਕ ਖਾਦ, ਜਲੰਧਰ ਵਿੱਚ ਲੱਗੀ ਨਵੀਂ ਫੈਕਟਰੀ - ਜੈਵਿਕ ਖਾਦ
ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰਪ੍ਰੀਤ ਸਿੰਘ ਨੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਵਾਲੀ ਫੈਕਟਰੀ ਦੀ ਸ਼ੁਰੂਆਤ ਕੀਤੀ ਹੈ।
ਹਰਪ੍ਰੀਤ ਨੇ ਕੂੜੇ ਤੋਂ ਖਾਦ ਬਣਾਉਣ ਦੇ ਪ੍ਰਾਜੈਕਟ ਦੀ ਨੀਂਹ ਰੱਖੀ ਹੈ। ਹਰਪ੍ਰੀਤ ਦੇ ਉਪਰਾਲੇ ਨੂੰ ਵੇਖਦੇ ਹੋਏ ਨਗਰ ਨਿਗਮ ਵੀ ਅਗੇ ਆਇਆ ਤੇ ਹਰਪ੍ਰੀਤ ਦੀ ਫੈਕਟਰੀ ਦੀ ਸ਼ੁਰੂਆਤ ਕਰਨ ਦੇ ਵਿੱਚ ਬਣਦੀ ਮਦਦ ਕੀਤੀ। ਨਿਗਮ ਹੁਣ ਹੋਰਾਂ ਨੂੰ ਵੀ ਕੂੜੇ ਤੋਂ ਖਾਦ ਬਣਾਉਣ ਦੀ ਅਪੀਲ ਕਰ ਰਿਹਾ ਹੈ।
ਹਰਪ੍ਰੀਤ ਦੀ ਜੈਵਿਕ ਖਾਦ ਵਾਲੀ ਫੈਕਟਰੀ ਰੋਜ਼ਾਨਾ ਆਲੇ ਦੁਆਲੇ ਤੋਂ ਕੂੜਾ ਇਕੱਠਾ ਕਰਦੀ ਹੈ ਤੇ ਬਾਅਦ ਵਿੱਚ ਉਸ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਦੀ ਹੈ। ਹਰਪ੍ਰੀਤ ਦਾ ਕਹਿਣਾ ਹੈ ਕਿ ਜਲੰਧਰ ਸਮਾਰਟ ਸਿਟੀ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਕੂੜੇ ਦੀ ਸੱਮਸਿਆ ਦਾ ਸਾਹਮਣਾ ਕਰ ਰਹੀ ਹੈ। ਇਸੇ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਜੈਵਿਕ ਖਾਦ ਬਣਾਉਣ ਵਾਲੀ ਫੈਕਟਰੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਮਾਜ ਤੇ ਵਾਤਾਵਰਣ ਦੋਹਾਂ ਨੂੰ ਲਾਭ ਹੋਵੇਗਾ।