ਜਲੰਧਰ: ਬੀਤੇ ਦਿਨੀਂ ਪਿੰਡ ਬੂਟਾ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚ ਨਵਜੰਮਾ ਬੱਚਾ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਬੱਚੇ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਿਆ ਗਿਆ ਪਰ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਜਿਨ੍ਹਾਂ ਨੂੰ ਇਹ ਬੱਚਾ ਲੱਭਿਆ ਸੀ, ਉਨ੍ਹਾਂ ਨੂੰ ਪੁਲਿਸ ਵੱਲੋਂ ਪਰੇਸ਼ਾਨ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।
ਜਲੰਧਰ:ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਸਸਕਾਰ ਲਈ ਪੁਲਿਸ ਨੇ ਮੰਗੇ 700 ਰੁਪਏ - ਨਵਜੰਮਾ ਬੱਚਾ ਮਿਲਿਆ
ਬੀਤੇ ਦਿਨੀਂ ਪਿੰਡ ਬੂਟਾ ਦੇ ਇੱਕ ਖਾਲੀ ਪਲਾਟ ਵਿੱਚ ਇੱਕ ਨਵਜੰਮਾ ਬੱਚਾ ਮਿਲਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਨ੍ਹਾਂ ਨੂੰ ਇਹ ਬੱਚਾ ਲੱਭਿਆ ਸੀ, ਹੁਣ ਪੁਲਿਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪੁਲਿਸ ਉਨ੍ਹਾਂ ਤੋਂ ਸਸਕਾਰ ਲਈ ਸੱਤ ਸੌ ਰੁਪਏ ਦੀ ਮੰਗ ਕਰ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਵਾਰ-ਵਾਰ ਦਸਤਖਤ ਕਰਵਾਉਣ ਲਈ ਬੁਲਾ ਰਹੀ ਹੈ ਅਤੇ ਬੱਚੇ ਦੇ ਸਸਕਾਰ ਲਈ 700 ਰੁਪਏ ਦੀ ਮੰਗ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਇਸ ਲਈ ਪੁਲਿਸ ਉਨ੍ਹਾਂ ਤੋਂ ਦਸਤਖਤ ਕਰਵਾ ਰਹੀ ਹੈ ਅਤੇ ਪੁਲਿਸ ਉਨ੍ਹਾਂ ਨੂੰ ਕਹਿ ਰਹੀ ਹੈ ਜਾਂ ਤਾਂ ਉਹ ਇਸ ਬੱਚੇ ਦਾ ਖੁਦ ਸਸਕਾਰ ਕਰਨ ਅਤੇ ਜਾਂ ਫਿਰ ਸਸਕਾਰ ਲਈ ਸਰਕਾਰੀ ਖਰਚਾ ਦੇਣ। ਜਿਸ ਦੇ ਚੱਲਦੇ ਇਸ ਗਰੀਬ ਪਰਿਵਾਰ ਵੱਲੋਂ ਖੁਦ ਹੀ ਇਸ ਬੱਚੇ ਦਾ ਸਸਕਾਰ ਕਰਵਾਇਆ ਗਿਆ। ਉੱਥੇ ਹੀ ਇਸ ਮਾਮਲੇ ਵਿੱਚ ਏਐਸਆਈ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ 700 ਰੁਪਏ ਮੰਗੇ ਹਨ। ਉਹ ਸਰਕਾਰੀ ਖਰਚੇ ਦੇ ਤਹਿਤ ਹੀ ਮੰਗੇ ਹਨ।
ਇਹ ਵੀ ਪੜੋ: ਵੱਡੀ ਕਾਰਵਾਈ: ਡੇਰਾਬੱਸੀ ਵਿਖੇ ਤਿੰਨ ਫੈਕਟਰੀਆਂ 'ਚੋਂ 27600 ਲੀਟਰ ਕੈਮੀਕਲ ਬਰਾਮਦ