ਜਲੰਧਰ: ਪੰਜਾਬ ਵਿੱਚ ਜਲੰਧਰ ਤੋਂ ਲੋਕ ਸਭਾ ਚੋਣਾਂ ਲੜਨ ਵਾਲੇ ਅਤੇ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਧੱਕ ਪਾਉਣ ਵਾਲੇ ਜਲੰਧਰ ਦੇ ਰਹਿਣ ਵਾਲੇ ਨੀਟੂ ਸ਼ਟਰਾਂ ਵਾਲਾ ਨੇ ਬੁੱਧਵਾਰ ਨੂੰ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕੀਤੇ। ਨੀਟੂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੂਬੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲੜਨਗੇ।
ਹੁਣ ਜ਼ਿਮਨੀ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਏਗਾ ਨੀਟੂ ਸ਼ਟਰਾਂ ਵਾਲਾ - neetu shatran wala to contest bypolls
ਨੀਟੂ ਸ਼ਟਰਾਂ ਵਾਲਾ ਮੁੜ ਤੋਂ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਣੀ ਚੋਣਾਂ ਲੜੇਗਾ। ਚੋਣਾ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਮਾਤਾ ਚਿੰਤਪੁਰਨੀ ਦੇ ਦਰਬਾਰ 'ਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਦਾ ਰੋਂਦੇ ਹੋਏ ਦਾ ਵੀਡੀਓ ਬੇਹੱਦ ਵਾਇਰਲ ਹੋਇਆ ਸੀ। ਵੀਡੀਓ ਵਿੱਚ ਨੀਟੂ ਭਾਵੁਕ ਹੁੰਦਿਆਂ ਕਹਿ ਰਿਹਾ ਸੀ ਕਿ ਉਸ ਦੇ ਪਰਿਵਾਰ ਵਿੱਚ 9 ਮੈਂਬਰ ਹਨ ਪਰ ਵੋਟਾਂ ਸਿਰਫ 5 ਮਿਲੀਆਂ। ਅਸਲ ਵਿੱਚ ਨੀਟੂ ਨੂੰ 856 ਵੋਟਾਂ ਹਾਸਲ ਹੋਈਆਂ ਸਨ। ਨੀਟੂ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਉਸ ਨੇ 50 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਚੋਣ ਲੜੀ ਸੀ। ਨੀਟੂ ਸ਼ਟਰਾਂ ਵਾਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਹੀ ਨਹੀਂ ਦੁਨੀਆਭਰ 'ਚ ਕਈ ਲੋਕਾਂ ਨੇ ਨੀਟੂ ਸ਼ਟਰਾਂ ਵਾਲੇ ਦਾ ਹੌਂਸਲਾ ਵਧਾਇਆ ਸੀ। ਚੋਣਾਂ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੂੰ ਪਾਲੀਵੁੱਡ ਤੋਂ ਫਿਲਮਾਂ ਦੇ ਆਫਰ ਵੀ ਆਉਣੇ ਸ਼ੁਰੂ ਹੋ ਗਏ ਸਨ। ਇੱਥੇ ਤੱਕ ਕਿ ਨੀਟੂ ਇੱਕ ਪੰਜਾਬੀ ਗਾਣੇ ਵਿੱਚ ਵੀ ਨਜ਼ਰ ਆ ਚੁੱਕੇ ਹਨ।
ਲੋਕਾਂ ਦਾ ਹੁੰਗਾਰਾ ਵੇਖ ਕੇ ਨੀਟੂ ਦੇ ਹੌਂਸਲੇ ਬੁਲੰਦ ਹੈ ਅਤੇ ਹੁਣ ਉਹ ਮੁੜ ਤੋਂ ਪੰਜਾਬ ਵਿੱਚ ਹੋਣ ਵਾਲੀਆ ਜ਼ਿਮਣੀ ਚੋਣਾਂ ਲੜਨਗੇ। ਜਿਸ ਤੋਂ ਪਹਿਲਾਂ ਨੀਟੂ ਸ਼ਟਰਾਂ ਨੇ ਹਿਮਾਚਲ ਪਹੁੰਚ ਕੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕੀਤੇ। ਤੁਹਾਨੂੰ ਦੱਸਦਈਏ ਕਿ ਪਿਛਲੇ ਦਿਨੀ ਨੀਟੂ ਸ਼ਟਰਾਂ ਵਾਲੇ ਦੀ ਕੁੜੀ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ।