ਜਲੰਧਰ : ਫਿਲੌਰ ਦੇ ਨਜ਼ਦੀਕ ਬੁਡਾਲਾ ਵਿਖੇ ਕਿਸਾਨੀ ਸੰਘਰਸ਼ ਦੇ ਚੱਲਦੇ ਕਿਸਾਨ ਅੰਦੋਲਨ ਦਿੱਲੀ ਵਿੱਚ ਸ਼ਾਮਲ ਹੋਣ ਗਏ ਦੋ ਵਿਅਕੀਆਂ ਦੀ ਘਰ ਵਿੱਚ ਖੜੀਆਂ ਗੱਡੀਆਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਭਨਤੋੜ ਕੀਤੀ ਗਈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬੁਡਾਲਾ ਦੇ ਕਿਸਾਨ ਸੁਖਵਿੰਦਰ ਉਰਫ ਸੁੱਖਾ ਨੇ ਦੱਸਿਆ ਕਿ ਉਹ ਛੱਬੀ ਜਨਵਰੀ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਣ ਲਈ ਦਿੱਲੀ ਵਿਖੇ ਗਏ ਸੀ, ਪਰ ਜਦੋਂ ਉਨ੍ਹਾਂ ਨੇ ਆਪਣੇ ਘਰ ਵਿਚ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਵਿੱਚ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੀਆਂ ਗੱਡੀਆਂ ਦੀ ਭੰਨਤੋੜ ਬੁਰੀ ਤਰੀਕੇ ਨਾਲ ਕੀਤੀ ਹੋਈ ਸੀ।
ਕਿਸਾਨੀ ਅੰਦੋਲਨ ਵਿੱਚ ਸ਼ਾਮਲ ਲੋਕਾਂ ਦੀ ਗੱਡੀਆਂ ਦੀ ਸ਼ਰਾਰਤੀ ਅਨਸਰਾਂ ਨੇ ਕੀਤੀ ਭੰਨਤੋੜ - center gov
ਫਿਲੌਰ ਦੇ ਨਜ਼ਦੀਕ ਬੁਡਾਲਾ ਵਿਖੇ ਕਿਸਾਨੀ ਸੰਘਰਸ਼ ਦੇ ਚੱਲਦੇ ਕਿਸਾਨ ਅੰਦੋਲਨ ਦਿੱਲੀ ਵਿੱਚ ਸ਼ਾਮਲ ਹੋਣ ਗਏ ਦੋ ਵਿਅਕੀਆਂ ਦੀ ਘਰ ਵਿੱਚ ਗੱਡੀਆਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਭਨਤੋੜ ਕੀਤੀ ਗਈ।
ਕਿਸਾਨੀ ਅੰਦੋਲਨ 'ਤੇ ਗਏ ਦੋ ਵਿਅਕਤੀਆਂ ਦੇ ਘਰ ਵਿੱਚ ਖੜਿਆਂ ਗੱਡੀਆਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭਨਤੋੜ
ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਖੇ ਗਣਤੰਤਰ ਦਿਵਸ ਵੇਲੇ ਵੀ ਉਥੇ ਉਨ੍ਹਾਂ ਦੇ ਨਾਲ ਪੁਲੀਸ ਵੱਲੋਂ ਲਾਠੀਚਾਰਜ ਅਤੇ ਉਨ੍ਹਾਂ ਦੀ ਟਰੈਕਟਰ ਦੀ ਭੰਨਤੋੜ ਕੀਤੀ ਗਈ ਅਤੇ ਪਿੱਛੋਂ ਉਨ੍ਹਾਂ ਦੇ ਘਰਾਂ ਵਿੱਚ ਵੀ ਗੱਡੀਆਂ ਦੀ ਭਨਤੋੜ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਫ਼ਿਲਹਾਲ ਫਿਲੌਰ ਦੇ ਪੁਲਿਸ ਥਾਣੇ ਵਿੱਚ ਦੇ ਦਿੱਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਵਿੱਚ ਕੁੱਝ ਨਹੀਂ ਕਰ ਪਾਵੇਗੀ।