ਜਲੰਧਰ: ਜ਼ਿਮਨੀ ਚੋਣ ਲਈ ਜਲੰਧਰ ਕੈਂਟ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਹਨ ਅਤੇ ਜਲੰਧਰ ਕੈਂਟ ਦਾ ਪਿੰਡ ਨੰਗਲ ਕਰਾਰ ਖਾਂ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਦੇ ਵਿੱਚ ਨਾ ਤਾਂ ਬੱਸਾਂ ਆਉਂਦੀਆਂ ਹਨ ਅਤੇ ਨਾ ਹੀ ਪਿੰਡ ਦੇ ਨੇੜੇ-ਤੇੜੇ ਕੋਈ ਸਰਕਾਰੀ ਸਕੂਲ ਹੈ, ਜਿੱਥੇ ਬਾਰਵੀਂ ਤੱਕ ਪਿੰਡ ਦੇ ਵਿਦਿਆਰਥੀ ਪੜ੍ਹ ਸਕਣ। ਪਿੰਡ ਵਿੱਚ ਨਸ਼ੇ ਦੀ ਭਰਮਾਰ ਹੈ ਇਹ ਵੋਟਰਾਂ ਦਾ ਕਹਿਣਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇੱਕ ਸਕੂਲ ਬਣਿਆ ਹੈ ਜੋ ਕਿ ਅੱਠਵੀਂ ਜਮਾਤ ਤੱਕ ਹੈ, ਸਕੂਲ ਨੂੰ ਦਸਵੀਂ ਤੱਕ ਕੀਤਾ ਜਾਣਾ ਸੀ ਪਰ ਕੋਈ ਅਧਿਆਪਕ ਨਹੀਂ ਮਿਲਿਆ। ਪਿੰਡ ਦੇ ਵਿੱਚ ਨਾ ਹੀ ਕੋਈ ਜਿੰਮ ਅਤੇ ਨਾ ਹੀ ਕੋਈ ਗਰਾਊਂਡ ਹੈ ਜਿੱਥੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਖੇਡ ਸਕਣ।
ਜਲੰਧਰ ਕੈਂਟ ਦੇ ਇਸ ਪਿੰਡ ਵਿੱਚ ਨਹੀਂ ਕਰਦਾ ਕੋਈ ਰਿਸ਼ਤਾ, ਕਾਰਣ ਜਾਣਨ ਲਈ ਪੜ੍ਹੋ ਰਿਪੋਰਟ...
ਜਲੰਧਰ ਜ਼ਿਲ੍ਹਾ ਜ਼ਿਮਨੀ ਚੋਣਾਂ ਕਰਕੇ ਇਸ ਸਮੇਂ ਸੁਰਖੀਆਂ ਵਿੱਚ ਹੈ ਅਤੇ ਤਮਾਮ ਪਾਰਟੀਆਂ ਨੇ ਜਲੰਧਰ ਦੇ ਵਿਕਾਸ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਨੇ। ਜ਼ਿਲ੍ਹੇ ਦਾ ਇੱਕ ਪਿੰਡ ਅਜਿਹਾ ਵੀ ਹੈ ਜਿੱਥੇ ਕੋਈ ਪਿਓ ਆਪਣੀ ਧੀ ਦਾ ਵਿਆਹ ਕਰਨ ਲਈ ਤਿਆਰ ਨਹੀਂ। ਵਜ੍ਹਾ ਦੱਸੀ ਜਾ ਰਹੀ ਹੈ ਕਿ ਪਿੰਡ ਅੱਜ ਤੱਕ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ।
ਸਰਕਾਰਾਂ ਤਾ ਬਦਲੀਆਂ ਪਰ ਪਿੰਡ ਦੇ ਹਾਲਾਤ ਨਹੀਂ ਬਦਲੇ:ਪਿੰਡ ਨੰਗਲ ਕਰਾਰ ਖਾਂ ਦੇ ਵਿੱਚ ਵੋਟਿੰਗ ਦੀ ਪ੍ਰਕਿਰਿਆ ਸਵੇਰ ਤੋਂ ਚੱਲ ਰਹੀ ਹੈ। ਤਿੰਨ ਹਜ਼ਾਰ ਵਸੋਂ ਵਾਲੇ ਇਸ ਪਿੰਡ ਦੇ ਵਿੱਚ 2 ਛੱਪੜ ਹਨ, ਜੋ ਕਿ ਬਿਮਾਰੀਆਂ ਦਾ ਘਰ ਬਣੇ ਹੋਏ ਹਨ। ਪਿੰਡ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨੇ ਕਿਹਾ ਕਿ ਸਮੇਂ ਦੇ ਨਾਲ ਇੱਥੇ ਸਰਕਾਰਾਂ ਬਦਲੀਆਂ ਪਰ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਉਹ ਇਸ ਉਮੀਦ ਨਾਲ ਵੋਟਾਂ ਪਾਉਂਦੇ ਹਨ ਕੇ ਸ਼ਾਇਦ ਕੋਈ ਲੀਡਰ ਸਾਡੇ ਪਿੰਡ ਦੀ ਸਾਰ ਲਵੇ ਅਤੇ ਪਿੰਡ ਦਾ ਵਿਕਾਸ ਹੋ ਸਕੇ। ਪਿੰਡ ਦੀਆਂ ਮਹਿਲਾਵਾਂ ਨੇ ਕਿਹਾ ਕਿ ਨਸ਼ੇ ਦੀ ਪਿੰਡ ਦੇ ਵਿੱਚ ਭਰਮਾਰ ਹੈ, ਹਾਲਾਤ ਇਹ ਨੇ ਕਿ ਪਿੰਡ ਦੇ ਵਿੱਚ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੈ। ਪਿੰਡ ਦੀਆਂ ਸੜਕਾਂ ਦੇ ਹਾਲ-ਬੇਹਾਲ ਹਨ, ਗੰਦੇ ਛੱਪੜਾ ਕਰਕੇ ਬਿਮਾਰੀਆਂ ਪਸਰ ਰਹੀਆਂ ਹਨ।
- Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ
- Jalandhar By-Poll: ਅਕਾਲੀ ਦਲ, ਕਾਂਗਰਸ ਅਤੇ 'ਆਪ' ਉਮੀਦਵਾਰਾਂ ਨੇ ਪਾਈ ਵੋਟ, ਕਿਹਾ- ਵਿਕਾਸ ਦੇ ਮੁਦੇ 'ਤੇ ਲੜ ਰਹੇ ਚੋਣ
- Jalandhar By-Poll Awareness: ਖੁਦ ਦੀ ਨਹੀਂ ਬਣੀ ਅਜੇ ਵੋਟ, ਪਰ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰ ਰਹੀਆਂ ਨੇ ਵਿਦਿਆਰਥਣਾਂ
ਨੌਜਵਾਨਾਂ ਲਈ ਨਹੀਂ ਕੋਈ ਸਹੂਲਤ: ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਸਾਡੇ ਖੇਡਣ ਲਈ ਨਾ ਹੀ ਕੋਈ ਗਰਾਊਂਡ ਹੈ ਅਤੇ ਨਾ ਹੀ ਕੋਈ ਜਿੰਮ ਬਣਾਇਆ ਗਿਆ ਹੈ। ਨੇੜੇ-ਤੇੜੇ ਕੋਈ ਸਿਹਤ ਸੁਵਿਧਾ ਕੇਂਦਰ ਵੀ ਚੰਗਾ ਨਹੀਂ ਹੈ। ਪਿੰਡ ਵਿੱਚ ਇਕ ਸਰਕਾਰੀ ਡਿਸਪੈਂਸਰੀ ਜ਼ਰੂਰ ਹੈ ਪਰ ਉੱਥੇ ਮੁੱਢਲੀਆਂ ਬਿਮਾਰੀਆਂ ਦਾ ਹੀ ਇਲਾਜ ਹੁੰਦਾ ਹੈ, ਪਿੰਡ ਵਾਸੀ ਇਸ ਕਦਰ ਸਰਕਾਰਾਂ ਤੋਂ ਅੱਕ ਚੁੱਕੇ ਹਨ ਕੇ ਹੁਣ ਨਾ ਉਮੀਦੇ ਹੋ ਚੁੱਕੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਦਲਾਵ ਦੇ ਨਾਮ ਉੱਤੇ ਇੱਕ ਪਾਸੜ ਜਿੱਤ ਦਰਜ ਕਰਕੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਦੇ ਲਈ ਫਿਲਹਾਲ ਕੋਈ ਕੰਮ ਨਹੀਂ ਕੀਤਾ।