ਜਲੰਧਰ : ਹਲਕਾ ਨਕੋਦਰ ਦੀ ਪੁਲਿਸ ਨੇ 3 ਗੈਸਟ ਹਾਊਸਾਂ ਵਿੱਚ ਦੇਹ-ਵਪਾਰ ਦਾ ਧੰਦਾ ਕਰਨ ਵਾਲੇ ਗੈਸਟ ਹਾਊਸ ਵਿੱਚੋਂ ਛਾਪੇਮਾਰੀ ਕਰ ਕੇ 2 ਗੈਸਟ ਹਾਊਸਾਂ ਵਿੱਚੋਂ ਤਿੰਨ ਜੋੜੇ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਛਾਪੇਮਾਰੀ ਨਕੋਦਰ ਦੇ ਏ.ਐੱਸ.ਪੀ ਮੈਡਮ ਵਤਸਲਾ ਗੁਪਤਾ ਅਤੇ ਥਾਣਾ ਸਿਟੀ ਪ੍ਰਭਾਵੀ ਅਮਨ ਸੈਣੀ ਦੀ ਟੀਮ ਵੱਲੋਂ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਏ.ਐੱਸ.ਪੀ ਮੈਡਮ ਵਤਸਲਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਕੋਦਰ ਸ਼ਹਿਰ ਵਿੱਚ ਜੋ ਗੈਸਟ ਹਾਊਸ ਚੱਲ ਰਹੇ ਹਨ ਉਨ੍ਹਾਂ ਵਿੱਚ ਦੇਹ-ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਮਾਮਲੇ ਦੀ ਤਫਤੀਸ਼ ਵੀ ਕੀਤੀ ਜਾ ਰਹੀ ਹੈ ਕਿ ਇਹ ਜੋੜੇ ਕਿੱਥੋਂ ਆਏ ਸੀ ਤੇ ਕਿੱਥੇ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਕੌਣ ਗੈਸਟ ਹਾਊਸ ਦੇ ਬਾਰੇ ਜਾਣਕਾਰੀ ਦਿੰਦਾ ਸੀ ਜਿਹੜੇ-ਜਿਹੜੇ ਗੈਸਟ ਹਾਊਸ ਵਿੱਚ ਜੋੜੇ ਫੜੇ ਗਏ ਹਨ, ਉਨ੍ਹਾਂ ਗੈਸਟ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ।