ਪੰਜਾਬ

punjab

ETV Bharat / state

ਜਲੰਧਰ 'ਚ ਪੁਲਿਸ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ, ਦਮਾਦ ਵੱਲੋਂ ਕਤਲ ਕਰਨ ਦਾ ਸ਼ੱਕ - policeman Murder Jalandhar

ਜਲੰਧਰ ਦੇ ਨਾਖਾਂ ਵਾਲੇ ਬਾਗ ਲਾਗੇ ਇੱਕ ਪੁਲਿਸ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਏਸੀਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Murder of a policeman in Jalandhar
ਜਲੰਧਰ 'ਚ ਪੁਲਿਸ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ, ਦਮਾਦ ਵੱਲੋਂ ਕਤਲ ਕਰਨ ਦਾ ਸ਼ੱਕ

By

Published : Sep 12, 2020, 9:56 PM IST

ਜਲੰਧਰ: ਥਾਣਾ ਭਾਰਗੋ ਕੈਂਪ ਦੀ ਹੱਦ ਵਿੱਚ ਪੈਂਦੇ ਨਾਖਾਂ ਵਾਲੇ ਬਾਗ ਲਾਗੇ ਇੱਕ ਪੁਲਿਸ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਧੀ ਨੇ ਆਪਣੇ ਪਤੀ 'ਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ।

ਜਲੰਧਰ 'ਚ ਪੁਲਿਸ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ, ਦਮਾਦ ਵੱਲੋਂ ਕਤਲ ਕਰਨ ਦਾ ਸ਼ੱਕ

ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ ਪੰਜ ਦੇ ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਦਾ ਆਰੋਪ ਹੈ ਕਿ ਉਸ ਦੇ ਪਿਤਾ ਦੀ ਹੱਤਿਆ ਉਸ ਦੇ ਪਤੀ ਨੇ ਕੀਤੀ ਹੈ। ਜਾਣਕਾਰੀ ਮੁਤਾਬਿਕ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪੁਲਿਸ ਮੁਲਾਜ਼ਮ ਦਾਰਾ ਘਰੋਂ ਚਿਕਨ ਲੈਣ ਦੇ ਲਈ ਬਾਈਕ 'ਤੇ ਨਿਕਲਿਆ ਸੀ ਜਿਵੇਂ ਉਹ ਨਾਖਾਂ ਵਾਲੇ ਬਾਗ ਦੇ ਨਜ਼ਦੀਕ ਪੁੱਜਿਆ ਤਾਂ ਕਿਸੇ ਵਿਅਕਤੀ ਨੇ ਉਸ ਨੂੰ ਰੋਕਿਆ ਅਤੇ ਉਸ ਦੇ ਪੇਟ ਵਿੱਚ ਚਾਕੂ ਨਾਲ ਵਾਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।

ਏਸੀਪੀ ਬਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਮ੍ਰਿਤਕ ਦਾਰਾ ਦੀ ਕੁੜੀ ਦਾ ਵਿਆਹ ਕੁਝ ਸਮੇਂ ਪਹਿਲਾਂ ਰਵੀ ਨਾਂਅ ਦੇ ਵਿਅਕਤੀ ਦੇ ਨਾਲ ਹੋਇਆ ਸੀ ਅਤੇ ਉਸ ਦਾ ਘਰਵਾਲਾ ਉਸ ਦੇ ਨਾਲ ਮਾਰ ਕੁੱਟ ਕਰਦਾ ਹੁੰਦਾ ਸੀ। ਪਿਤਾ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ ਅਤੇ ਸ਼ਨਿੱਚਰਵਾਰ ਨੂੰ ਗੁੱਸੇ ਵਿੱਚ ਉਸ ਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ।

ABOUT THE AUTHOR

...view details