ਜਲੰਧਰ :ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ 2 ਨੌਜਵਾਨਾਂ ਤੇ ਦਰਜਨਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।ਜਾਂਚ ਅਧਿਕਾਰੀ ਮਹਾਂਵੀਰ ਸਿੰਘ ਨੇ ਦੱਸਿਆ ਕਿ ਸੂਰਜ ਗਿੱਲ ਤੇ ਉਸ ਦਾ ਦੋਸਤ ਉੱਤੇ ਅੱਜ ਜਿਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ ਹੈ ਉਨ੍ਹਾਂਂ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਸੂਰਜ ਦੇ ਦੋਸਤ ਵਿਕਾਸ ਚੌਬੇ ਉਤੇ ਪੁਰਾਣੀ ਰੰਜਿਸ਼ ਦੇ ਚਲਦੇ ਹਮਲਾ ਕੀਤਾ ਸੀ। ਸੂਰਜ ਗਿੱਲ ਵਿਕਾਸ ਦਾ ਦੋਸਤ ਹੈ ਉਸ ਨੇ ਉਸ ਦੇ ਕੇਸ ਦੀ ਪੈਰਵੀ ਕੀਤੀ ਸੀ।
ਪੁਰਾਣੀ ਰੰਜਿਸ਼ ਦੇ ਚਲਦੇ ਦੋ ਨੌਜਵਾਨਾਂ 'ਤੇ ਕਾਤਲਾਨਾ ਹਮਲਾ - Case registered against the accused
ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ 2 ਨੌਜਵਾਨਾਂ ਤੇ ਦਰਜਨਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਪੁਰਾਣੀ ਰੰਜਿਸ਼ ਦੇ ਚਲਦੇ ਦੋ ਨੌਜਵਾਨਾਂ 'ਤੇ ਕਾਤਲਾਨਾ ਹਮਲਾ
ਅੱਜ ਸੂਰਜ ਗਿੱਲ ਆਪਣੇ ਦੋਸਤ ਸਾਹਿਤ ਦੇ ਨਾਲ ਘਰ ਤੋਂ ਬਾਹਰ ਖੜ੍ਹਾ ਸੀ ਕਿ ਇੰਨੇ ਵਿੱਚ ਰੰਜਿਸ਼ ਰੱਖਦੇ ਹੋਏ ਉਨ੍ਹਾਂ ਨੇ ਹਮਲਾ ਕਰ ਦਿੱਤਾ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਵਿੱਚ ਗੌਰਵ, ਸੌਰਭ, ਫੌਜੀ, ਹਨੀ ਅਤੇ ਅੱਠ ਅਗਿਆਤ ਨੌਜਵਾਨ ਨੇ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਰਕਾਰ ਗਲਤਫਹਿਮੀ 'ਚ ਨਾ ਰਹੇ, ਲੋੜ ਪਈ ਤਾਂ ਖੜ੍ਹੀ ਫਸਲ ਨੂੰ ਲਗਾ ਦੇਵਾਂਗੇ ਅੱਗ: ਰਾਕੇਸ਼ ਟਿਕੈਤ