ਜਲੰਧਰ: ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਜਿੱਥੇ ਮੀਂਹ ਪੈਣ ਨਾਲ ਸਤਲੁਜ ਅਤੇ ਬਿਆਸ ਦਰਿਆ ਭਰ ਜਾਂਦੇ ਹਨ, ਉਸ ਲਈ ਪ੍ਰਸ਼ਾਸਨ ਵੱਲੋਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ। ਉੱਥੇ ਹੀ ਜ਼ਿਆਦਾ ਮੀਂਹ ਪੈਣ ਨਾਲ ਜਿੱਥੇ ਸੜਕਾਂ 'ਚ ਪਾਣੀ ਭਰ ਜਾਂਦਾ ਤੇ ਸੀਵਰੇਜ ਬਲੋਕ ਹੋ ਜਾਂਦੇ ਹਨ ਉਸ ਦੇ ਨਿਕਾਸ ਲਈ ਵੀ ਨਗਰ ਨਿਗਮ ਨੇ ਆਪਣੀ ਕਮਰ ਕੱਸ ਲਈ ਹੈ।
ਨਗਰ ਨਿਗਮ ਮੁਲਾਜ਼ਮ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਮੌਨਸੂਨ ਦੇ ਦਿਨ ਸ਼ੁਰੂ ਹੋ ਗਏ ਹਨ। ਇਨ੍ਹਾਂ ਦਿਨਾਂ 'ਚ ਹੜ੍ਹ ਦੇ ਆਉਣ ਦੇ ਆਸਾਰ ਵੱਧ ਜਾਂਦੇ ਹਨ ਜਿਸ ਨੂੰ ਰੋਕਣ ਲਈ ਨਗਰ ਨਿਗਮ ਵੱਲੋਂ ਹੜ੍ਹ ਕੰਟਰੋਲ ਟੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਸੜਕਾਂ 'ਚ ਖੜੇ ਪਾਣੀ ਦੇ ਨਿਕਾਸ ਲਈ ਵੀ ਟੀਮ ਬਣਾਈ ਗਈ ਹੈ।