ਜਲੰਧਰ:ਜਲੰਧਰ ਵਿਖੇ 66 ਫੁੱਟ ਰੋਡ 'ਤੇ ਸਥਿਤ ਕਿਊਰੋ ਮਾਲ ਇਮਾਰਤ ਦੇ ਪਾਰਕਿੰਗ ਏਰੀਆ ਵਿਚ ਇਕ ਹਵੇਲੀ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸ ਉਸਾਰੀ ਨੂੰ ਢਾਹੁਣ ਲਈ ਨਗਰ ਨਿਗਮ ਦੀ ਟੀਮ ਉਥੇ ਡਿੱਚ ਮਸ਼ੀਨ ਲੈ ਕੇ ਪਹੁੰਚੀ। ਜਦੋਂ ਹੀ ਨਗਰ ਨਿਗਮ ਦੀ ਟੀਮ ਨੇ ਇਹ ਮਸ਼ੀਨ ਚਲਾਈ ਤਾਂ ਹਵੇਲੀ ਦੇ ਉਪ ਪ੍ਰਧਾਨ ਅਤੇ ਹੋਰਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਨਗਰ ਨਿਗਮ ਦੀ ਟੀਮ ਉਤੇ ਪਥਰਾਅ:ਇਸ ਵਿਰੋਧ ਦੇ ਚਲਦਿਆਂ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ। ਜਿਸ ਕਾਰਨ ਨਿਗਮ ਦੀ ਇਕ ਜਿਪਸੀ ਦੇ ਸ਼ੀਸ਼ੇ ਆਦਿ ਟੁੱਟ ਗਏ। ਇਸ ਪੱਥਰਬਾਜ਼ੀ ਕਾਰਨ ਇਕ ਮੁਲਾਜ਼ਮ ਕਮਲਭਾਨ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਵਿਰੋਧ ਦੇਖ ਟੀਮ ਵਾਪਸ ਮੁੜੀ: ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਿਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ। ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਜਾਣਾ ਪਿਆ। ਇਸ ਦੇ ਬਾਵਜੂਦ ਵੀ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਕਾਫ਼ੀ ਉਸਾਰੀ ਵੀ ਢਾਹ ਦਿੱਤਾ ਸੀ। ਨਗਰ ਨਿਗਮ ਦੀ ਟੀਮ ਨੇ ਕਿਹਾ ਕਿ ਇਸ ਨੂੰ ਹਟਾਉਣ ਲਈ ਪਹਿਲਾਂ ਵੀ ਕਈ ਨੋਟਿਸ ਦਿੱਤੇ ਗਏ ਸਨ।