ਜਲੰਧਰ:ਅੱਜਕੱਲ੍ਹ ਪੰਜਾਬ ਹਰਿਆਣਾ ਭਾਰਤ ਅਤੇ ਦਿੱਲੀ ਦਾ ਸਭ ਤੋਂ ਵੱਡਾ ਮੁੱਦਾ ਪਰਾਲੀ ਬਣਿਆ ਹੋਇਆ ਹੈ। ਇਕ ਪਾਸੇ ਜਿੱਥੇ ਲਗਾਤਾਰ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਧਰ ਦੂਸਰੇ ਪਾਸੇ ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਹੁਣ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰਕੇ ਇਸ ਦਾ ਹੋਰ ਹੱਲ ਕੱਢ ਲਿਆ ਹੈ। Mukesh Chandra a resident of Arwani Patti village
ਅਜਿਹੇ ਹੀ ਇੱਕ ਕਿਸਾਨ ਨੇ ਜਲੰਧਰ ਦੇ ਪਿੰਡ ਅਰਵਾਨੀ ਪੱਟੀ ਦੇ ਰਹਿਣ ਵਾਲੇ ਮੁਕੇਸ਼ ਚੰਦਰ Mukesh Chandra ਹਨ, ਜੋ ਕਿ ਕਰੀਬ 80 ਕਿੱਲੇ ਜ਼ਮੀਨ ਉੱਤੇ ਖੇਤੀ ਕਰਦੇ ਹਨ, ਜ਼ਿਲ੍ਹੇ ਵਿੱਚੋਂ 40 ਕਿੱਲਿਆਂ ਵਿੱਚ ਸਿਰਫ਼ ਝੋਨਾ ਲਗਾਇਆ ਜਾਂਦਾ ਹੈ। ਜ਼ਾਹਿਰ ਹੈ 40 ਖੇਤਾਂ ਵਿੱਚ ਝੋਨਾ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਪਰਾਲੀ ਨੂੰ ਨਾ ਸਾੜਿਆ ਜਾਣਾ ਇਕ ਬਹੁਤ ਵੱਡਾ ਕਦਮ ਹੈ। ਜੋ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਇਨ੍ਹਾਂ ਨਾਲ ਇਸ ਪਹਿਲਕਦਮੀ ਕੰਮ ਉੱਤੇ ਕਿਸਾਨ ਮੁਕੇਸ਼ ਚੰਦਰ ਨਾਲ ਵਿਸ਼ੇਸ ਗੱਲਬਾਤ ਕੀਤੀ ਗਈ।
ਬਜਾਏ ਸਾੜਨ ਦੇ ਕੱਢ ਦਿੱਤਾ ਵੱਖਰਾ ਹੱਲ:-ਇਸੇ ਹੀ ਇੱਕ ਜਾਗਰੂਕ ਕਿਸਾਨ ਨੇ ਜਲੰਧਰ ਦੇ ਰਾਣੀ ਭੱਟੀ ਪਿੰਡ ਦੇ ਮੁਕੇਸ਼ ਚੰਦਰ Mukesh Chandra ਜੋ ਕਿ ਮੁਕੇਸ਼ ਚੰਦਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਹੀਂ ਪਰਾਲੀ ਨਹੀਂ ਸਾੜੀ ਜਾ ਰਹੀ। ਮੁਕੇਸ਼ ਚੰਦਰ ਦੇ ਮੁਤਾਬਕ ਝੋਨੇ ਦੀ ਫ਼ਸਲ ਤੋਂ ਬਾਅਦ ਪਹਿਲੇ ਪਰਾਲੀ ਨੂੰ ਇਕ ਜਗ੍ਹਾ ਉੱਤੇ ਇਕੱਠਾ ਕਰ ਉਸ ਦੇ ਉੱਪਰ ਯੂਰੀਆ ਪਾ ਕੇ ਸਰਦੀਆਂ ਵਿਚ ਪਈ ਰਹਿਣ ਦਿੰਦੇ ਸੀ ਅਤੇ ਅਗਲੀ ਫ਼ਸਲ ਵਿੱਚ ਉਸ ਨੂੰ ਖੇਤਾਂ ਵਿੱਚ ਹੀ ਵਾਹ ਦਿੰਦੇ ਸੀ, ਜਿਸ ਨਾਲ ਉਹ ਇੱਕ ਚੰਗੀ ਖਾਦ ਬਣ ਜਾਂਦੀ ਸੀ। ਪਰ ਇਸ ਵਾਰ ਉਨ੍ਹਾਂ ਨੇ ਆਪਣੀ ਤਕਨੀਕ ਨੂੰ ਬਦਲ ਦਿੱਤਾ, ਜੋ ਹੇਠਾਂ ਲਿਖੇ ਅਨੁਸਾਰ ਹੈ।
80 ਕਿੱਲੇ ਵਾਲੇ ਕਿਸਾਨ ਨੇ ਪਰਾਲੀ ਦਾ ਲੱਭਿਆ ਪੱਕਾ ਹੱਲ
ਮਸ਼ੀਨਾਂ ਨਾਲ ਗੱਠੜੀਆਂ ਬਣਾ ਕੇ ਅੱਗੇ ਵੇਚ ਦਿੱਤੀ ਜਾਂਦੀ ਹੈ ਪਰਾਲੀ:-ਕਿਸਾਨ ਮੁਕੇਸ਼ ਚੰਦਰ ਮੁਤਾਬਿਕ ਇਸ ਵਾਰ ਉਨ੍ਹਾਂ ਨੇ ਮਸ਼ੀਨਾ ਵਾਲਿਆਂ ਨਾਲ ਕੰਟਰੈਕਟ ਕੀਤਾ ਹੈ ਜੋ ਖੇਤ ਵਿੱਚ ਪਈ ਪਰਾਲੀ ਨੂੰ ਪਹਿਲੇ ਲੈਣ ਸਿਰ ਇਕੱਠਾ ਕਰਦੇ ਰਹੇ, ਉਸ ਤੋਂ ਬਾਅਦ ਇਕ ਮਸ਼ੀਨ ਦੀ ਮਦਦ ਨਾਲ ਉਸ ਪਰਾਲੀ ਦੀਆਂ ਚੌਰਸ ਗੱਠੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਲੇਬਰ ਦੀ ਮਦਦ ਨਾਲ ਮਸ਼ੀਨਾਂ ਵਾਲੇ ਖੁਦ ਇਹ ਪਰਾਲੀ ਲਿਜਾ ਕੇ ਅੱਗੇ ਸਪਲਾਈ ਕਰ ਦਿੰਦੇ ਹਨ। ਉਨ੍ਹਾਂ ਦੇ ਮੁਤਾਬਕ ਜੋ ਲੋਕ ਮਸ਼ੀਨਾਂ ਨਾਲ ਉਨ੍ਹਾਂ ਦੇ ਖੇਤਾਂ ਚੋਂ ਪਰਾਲੀ ਇਕੱਠੀ ਕਰਦੇ ਹਨ, ਉਹੀ ਆਪਣੀ ਲੇਬਰ ਲਗਾ ਕੇ ਉਨ੍ਹਾਂ ਆਪਣੀਆਂ ਟਰਾਲੀਆਂ ਵਿਚ ਇਹ ਪਰਾਲੀ ਲੈ ਜਾਂਦੀਆਂ ਨੇ ਅਤੇ ਅੱਗੇ ਸਪਲਾਈ ਕਰਦੇ ਹਨ।
ਇਸ ਕੰਮ ਲਈ ਪ੍ਰਤੀ ਏਕੜ 2500 ਤੋਂ 3000 ਤੱਕ ਆਉਂਦਾ ਹੈ ਖਰਚਾ:-ਕਿਸਾਨਾਂ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਆਪਣੇ ਖੇਤਾਂ ਚੋਂ ਪਰਾਲੀ ਚੁੱਕਵਾਉਣ ਲਈ 2500 ਤੋਂ 3000 ਰੁਪਏ ਦਾ ਖਰਚਾ ਆਉਂਦਾ ਹੈ। ਮੁਕੇਸ਼ ਚੰਦਰ ਮੁਤਾਬਿਕ ਜੇ ਘੱਟ ਤੋਂ ਘੱਟ 2500 ਰੁ ਪ੍ਰਤੀ ਖੇਤ ਵੀ ਉਨ੍ਹਾਂ ਨੂੰ ਪਰਾਲੀ ਚੁੱਕਾਉਣੀ ਪਵੇ ਤਾਂ ਕਰੀਬ 1 ਲੱਖ ਰੁਪਿਆ ਤਾਂ 40 ਖੇਤਾਂ ਵਿੱਚੋਂ ਪਰਾਲੀ ਚੁੱਕਾਉਣ ਦਾ ਹੀ ਲੱਗ ਜਾਂਦਾ ਹੈ। ਉਨ੍ਹਾਂ ਮੁਤਾਬਕ ਜੇ ਉਹ ਇਹ ਮਸ਼ੀਨ ਖੁਦ ਲੈਂਦੇ ਨੇ ਤਾਂ ਇਸਦੇ ਲਈ ਉਨ੍ਹਾਂ ਨੂੰ ਵੱਖਰੇ ਟਰੈਕਟਰ ਇਹ ਦੋ ਮਸ਼ੀਨਾਂ ਅਤੇ ਵੱਡੀਆਂ ਟਰਾਲੀਆਂ ਬਣਾਉਣੀਆਂ ਪੈਣਗੀਆਂ, ਜੋ ਛੋਟੇ ਕਿਸਾਨਾਂ ਲਈ ਇਹ ਮਹਿੰਗੀ ਹੈ, ਜੇਕਰ ਕਿਸਾਨ ਇਸ ਤਰ੍ਹਾਂ ਦੀਆਂ ਟਰਾਲੀਆਂ ਬਣਾਉਂਦੇ ਨੇ ਹੁਣ ਤਾਂ ਉਨ੍ਹਾਂ ਨੂੰ ਕਰੀਬ 30 ਲੱਖ ਰੁਪਏ ਦਾ ਖਰਚਾ ਪੈਂਦਾ ਹੈ।
ਸਰਕਾਰਾਂ ਵੱਲੋਂ ਦਿੱਤੀ ਗਈ ਸਬਸਿਡੀ ਤੇ ਸਸਤੀਆਂ ਮਸ਼ੀਨਾਂ ਵੀ ਨਹੀਂ ਖਰੀਦ ਸਕਦੇ ਛੋਟੇ ਕਿਸਾਨ :- ਉਨ੍ਹਾਂ ਦੇ ਮੁਤਾਬਕ ਜੇਕਰ ਕੋਈ ਕਿਸਾਨ ਇਕ ਮਸ਼ੀਨ ਖਰੀਦਣੀ ਚਾਹੁੰਦਾ ਹੈ ਤਾਂ ਉਸ ਦੇ ਪੂਰੇ ਸੇਟਅੱਪ ਲਈ ਤੀਹ ਲੱਖ ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਕਿਸਾਨਾਂ ਦੇ ਮੁਤਾਬਕ ਛੋਟੇ ਕਿਸਾਨ ਇੰਨਾ ਖ਼ਰਚਾ ਨਹੀਂ ਕਰ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਓਹ ਪਰਾਲੀ ਦੀ ਸਮੱਸਿਆ ਦਾ ਸਹੀ ਹੱਲ ਕੱਢਣਾ ਚਾਹੁੰਦੇ ਨੇ ਤਾਂ ਸਰਕਾਰ ਛੋਟੇ ਕਿਸਾਨਾਂ ਨੂੰ ਸਹੂਲਤਾਂ ਦੇਵੇ। ਪਰ ਅਸਲ ਵਿੱਚ ਸਰਕਾਰ ਜੋ ਸਹੂਲਤਾਂ ਦੇ ਰਹੀ ਹੈ, ਉਸ ਨੂੰ ਸਿਰਫ਼ ਵੱਡੇ ਕਿਸਾਨ ਹੀ ਐਫਾਰਡ ਕਰ ਪਾਉਂਦੇ ਹਨ।
ਇਹ ਹੋ ਸਕਦੇ ਹੱਲ:-ਪਰਾਲੀ ਦੀ ਸਮੱਸਿਆ ਜਿਸ ਨਾਲ ਅੱਜ ਪੰਜਾਬ ਹਰਿਆਣਾ ਤੇ ਦਿੱਲੀ ਜੂਝ ਰਿਹਾ ਹੈ, ਉਸ ਦੇ ਕਈ ਹੱਲ ਵੀ ਹਨ, ਜੋ ਛੋਟੇ ਕਿਸਾਨਾਂ ਵੱਲੋਂ ਕੱਢੇ ਜਾ ਸਕਦੇ ਹਨ। ਜੇਕਰ ਕਿਸਾਨ ਚਾਹੁੰਣ ਤਾਂ ਪਰਾਲੀ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਸਟੋਰ ਕਰ ਉਸ ਦੇ ਉੱਪਰ ਯੂਰੀਆ ਪਾ ਉਸ ਨੂੰ ਕੁਝ ਸਮੇਂ ਲਈ ਰੱਖ ਸਕਦੇ ਹਨ, ਜਿਸ ਨਾਲ ਉਹ ਕੁਝ ਮਹੀਨਿਆਂ ਵਿਚ ਇਕ ਵਧੀਆ ਖਾਦ ਬਣ ਜਾਂਦੀ ਹੈ। ਕਿਸਾਨ ਜੇ ਚਾਹੁੰਣ ਤਾਂ ਪਰਾਲੀ ਨੂੰ ਤੇਰੀ ਫਾਰਮ ਚਲਾਉਣ ਵਾਲੇ ਕਿਸਾਨ, ਗੁੱਜਰ ਅਤੇ ਆਸ ਪਾਸ ਦੀ ਇੰਡਸਟਰੀ ਵਿਚ ਵੇਚ ਵੀ ਸਕਦੇ ਹਨ।
ਇਸ ਤੋਂ ਇਲਾਵਾ ਇਸ ਵਾਰ ਦੀ ਨਵੀਂ ਤਕਨੀਕ ਜਿਸ ਵਿੱਚ ਕਿਸਾਨ ਪਸੀਨਾ ਰਾਹੀਂ ਪਰਾਲੀ ਦੀਆਂ ਗੱਠੜੀਆਂ ਬਣਨਾ ਉਸ ਦੀ ਸਪਲਾਈ ਮਸ਼ੀਨ ਮਾਲਕਾਂ ਨੂੰ ਕਰ ਸਕਦੇ ਨੇ ਜੋ ਅੱਗੇ ਇਸ ਦੀ ਸਪਲਾਈ ਆਪਣੇ ਤੌਰ ਤੇ ਕਰਦੇ ਨੇ . ਇਹੀ ਨਹੀਂ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜੋ ਝੋਨੇ ਦੀ ਫ਼ਸਲ ਵੱਢਣ ਤੋਂ ਬਾਅਦ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦਿੰਦੇ ਨੇ ਅਤੇ ਖੇਤਾਂ ਵਿੱਚ ਪਾਣੀ ਅਤੇ ਖਾਦ ਲੱਗਣ ਤੋਂ ਬਾਅਦ ਪਰਾਲੀ ਵੀ ਇੱਕ ਵਧੀਆ ਖਾਦ ਬਣ ਜਾਂਦੀ ਹੈ ਜਿਸ ਨਾਲ ਨਾ ਸਿਰਫ਼ ਖਾਦ ਦਾ ਖਰਚਾ ਬਚਦਾ ਹੈ ਸਗੋਂ ਖੇਤ ਵੀ ਸਪਰੇਹਾਂ ਅਤੇ ਕੈਮੀਕਲ ਵਾਲੀ ਖਾਦ ਤੋਂ ਬਚ ਜਾਂਦੇ ਹਨ।
ਇਹ ਵੀ ਪੜੋ:-'ਪਰਾਲੀ ਪ੍ਰਦੂਸ਼ਣ ਦੇ ਬਹਾਨੇ 'ਭਾਜਪਾ' ਕਿਸਾਨਾਂ ਕੋਲੋ 'ਕਿਸਾਨ ਅੰਦੋਲਨ' ਦਾ ਬਦਲਾ ਲੈ ਰਹੀ'