ਜਲੰਧਰ: ਕੈਨੇਡਾ ਵਿਖੇ 2019 ਦੀਆਂ ਫੈਡਰਲ ਚੋਣਾਂ ਵਿੱਚ ਕੁੱਲ 18 ਪੰਜਾਬੀ ਉੱਥੋ ਦੇ ਸਾਂਸਦ ਬਣੇ, ਉਨ੍ਹਾਂ 2 ਸੰਸਦਾਂ ਵਿੱਚੋਂ ਇੱਕ ਹਨ, ਪਿੰਡ ਲੇਸੜੀਵਾਲ ਦੇ ਰਹਿਣ ਵਾਲੇ ਰਮੇਸ਼ਵਰ ਸਿੰਘ ਸੰਘਾ ਹਨ। ਰਮੇਸ਼ ਸੰਘਾ ਨੇ ਕੈਨੇਡਾ ਦੇ ਬਰੈਂਪਟਨ ਇਲਾਕੇ ਤੋਂ ਜਿੱਤ ਹਾਸਲ ਕਰ ਕੇ ਅੱਜ ਉੱਥੋ ਦੇ ਸਾਂਸਦ ਬਣ ਚੁੱਕੇ ਹਨ। 1990 ਵਿੱਚ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਤੋਂ ਕੈਨੇਡਾ ਗਏ ਸਨ।
ਸਖ਼ਤ ਮਿਹਨਤ ਅਤੇ ਲੋਕਾਂ ਦੇ ਪਿਆਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਕਿ ਜਲੰਧਰ ਵਿਖੇ ਪੁਰਾਣੇ ਪਿੰਡ ਵਿੱਚ ਵੀ ਉਨ੍ਹਾਂ ਦੇ ਭੈਣ ਭਰਾ ਅਤੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਹਨ। ਜਲੰਧਰ ਦੇ ਪਿੰਡ ਲੇਸੜੀਵਾਲ ਦੇ ਮੂਲ ਵਾਸੀ ਰਮੇਸ਼ਵਰ ਸਿੰਘ ਸੰਘਾ ਇੱਥੋਂ ਹੀ ਉੱਠ ਕੇ ਅੱਜ ਉਹ ਕੈਨੇਡਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾ ਰਹੇ ਹਨ। ਰਮੇਸ਼ਵਰ ਸਿੰਘ ਸੰਘਾ ਦੇ ਛੋਟੇ ਭਰਾ ( ਚਾਚੇ ਦਾ ਬੇਟਾ ) ਇੰਦਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਰਮੇਸ਼ਵਰ ਪਹਿਲੇ ਭਾਰਤੀ ਭਾਰਤੀ ਹਵਾਈ ਵਿੱਚ ਨੌਕਰੀ ਕਰਦੇ ਸੀ ਅਤੇ ਨੌਕਰੀ ਦੌਰਾਨ ਉਨ੍ਹਾਂ ਨੇ ਵਕਾਲਤ ਕੀਤੀ ਜਿਸ ਤੋਂ ਬਾਅਦ ਉਹ ਜਲੰਧਰ ਦੇ ਇੱਕ ਨਾਮੀਂ ਵਕੀਲ ਬਣੇ। 1990 ਵਿੱਚ ਸੰਘਾ ਆਪਣੀ ਬੇਟੀ ਕੋਲ ਕੈਨੇਡਾ ਚਲੇ ਗਏ ਅਤੇ ਉੱਥੇ ਜਾ ਕੇ ਵੀ ਇੱਕ ਸਾਲ ਵਕਾਲਤ ਦੀ ਪੜ੍ਹਾਈ ਕਰਕੇ ਕੈਨੇਡਾ ਵਿੱਚ ਵਕਾਲਤ ਸ਼ੁਰੂ ਕੀਤੀ।
ਇਸ ਦੌਰਾਨ, ਉਨ੍ਹਾਂ ਨੇ ਨਾਲ-ਨਾਲ ਕੈਨੇਡਾ ਦੀ ਰਾਜਨੀਤੀ ਵਿੱਚ ਵੀ ਆਪਣੇ ਪੈਰ ਜੰਮਾਉਣੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਰਮੇਸ਼ਵਰ ਸਿੰਘ ਸੰਘਾ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਇਲਾਕੇ ਤੋਂ ਚੋਣ ਜਿੱਤ ਕੇ ਸਾਂਸਦ ਬਣੇ ਹਨ ਤੇ ਇਸ ਗੱਲ ਦੀਆਂ ਵਧਾਈਆਂ ਉਨ੍ਹਾਂ ਨੂੰ ਨਾ ਸਿਰਫ਼ ਵਿਦੇਸ਼ਾਂ ਵਿੱਚੋਂ ਬਲਕਿ ਆਪਣੇ ਪਿੰਡ ਵਿੱਚੋਂ ਵੀ ਖ਼ੂਬ ਮਿਲ ਰਹੀਆਂ ਹਨ।