ਅੰਮ੍ਰਿਤਸਰ:ਜਲੰਧਰ-ਅੰਮ੍ਰਿਤਸਰ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ ਸਥਿਤ ਪ੍ਰਸਿੱਧ ਕਸਬਾ ਰਈਆ ਵਿਖੇ ਕੇਂਦਰ ਸਰਕਾਰ ਵੱਲੋਂ ਸਥਾਨਕ ਲੋਕਾਂ ਦੀ ਪ੍ਰੇਸ਼ਾਨੀ ਨੂੰ ਧਿਆਨ ਹਿੱਤ ਰੱਖ ਲਈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਅਤੇ ਮੈਂਬਰ ਪਾਰਲੀਮੈਂਟ ਮਹੁੰਮਦ ਸਦੀਕ ਵੱਲੋਂ ਸੜਕ ਉੱਤੇ ਪਰਵਾਹਨ ਮੰਤਰੀ ਨਿਤੀਨ ਗਡਕਰੀ (MP Jasbir Singh Dimpa met Nitin Gadkari) ਨਾਲ ਮੁਲਾਕਾਤ ਕੀਤੀ ਗਈ।
ਨਿਤਿਨ ਗਡਕਰੀ ਨੂੰ ਸਥਾਨਕ ਲੋਕਾਂ ਦੀ ਪ੍ਰੇਸ਼ਾਨੀ ਅਤੇ ਜਰੂਰਤ ਤੋਂ ਵਾਕਿਫ਼ ਕਰਵਾਇਆ ਗਿਆ:-ਇਸ ਦੌਰਾਨ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ (Singh Dimpa met Nitin Gadkari) ਨੇ ਈ.ਟੀ.ਵੀ ਭਾਰਤ ਪੰਜਾਬ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਬੜੇ ਸੁਖਾਲੇ ਮਾਹੌਲ ਵਿਚ ਗੱਲਬਾਤ ਹੋਈ ਹੈ। ਜਿਸ ਦੌਰਾਨ ਰਈਆ ਵਿੱਚ ਬਣ ਰਹੀ ਐਲੀਵੇਟੀਡ ਰੋਡ ਨੂੰ ਪੂਰੇ ਸ਼ਹਿਰ ਵਿੱਚ ਪਿੱਲਰਾਂ ਅਧਾਰਤ ਬਣਾੳਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਅਤੇ ਉਨਾਂ ਨੂੰ ਸਥਾਨਕ ਲੋਕਾਂ ਦੀ ਪ੍ਰੇਸ਼ਾਨੀ ਅਤੇ ਜਰੂਰਤ ਤੋਂ ਵਾਕਿਫ਼ ਕਰਵਾਇਆ ਗਿਆ ਹੈ।
ਰਈਆ ਨਿਵਾਸੀ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਸਾਰਾ ਪੁਲ ਪਿੱਲਰਾਂ ਅਧਾਰਿਤ ਬਣਾਉਣ ਦੀ ਮੰਗ ਕੀਤੀ:-ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਭਾਵੇ ਵਿਭਾਗ ਨੇ ਅਪੀਲ ਮੰਨਦਿਆਂ ਸੜਕ ਨੂੰ ਪਿੱਲਰਾ ਉੱਤੇ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਸਿਰਫ 60% ਹੀ ਬਣਾਇਆ ਜਾ ਰਿਹਾ ਹੈ। ਪਰ ਇਸ ਨਾਲ ਜ਼ਿਆਦਾ ਫਰਕ ਨਹੀ ਪੈਣਾ ਅਤੇ ਪੈਸੇ ਖਰਚ ਕਰਕੇ ਵੀ ਲੋਕਾਂ ਨੂੰ ਪੂਰਾ ਲਾਭ ਨਹੀਂ ਮਿਲਣਾ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਅੱਧਾ ਸ਼ਹਿਰ ਇਸ ਦਾ ਲਾਭ ਲੈਣ ਤੋਂ ਵਾਂਝਾ ਰਹਿ ਜਾਵੇਗਾ। ਜਿਸ ਕਾਰਨ ਰਈਆ ਨਿਵਾਸੀ ਅਤੇ ਲਾਗਲੇ ਪਿੰਡਾਂ ਦੇ ਲੋਕ ਇਸ ਤੋਂ ਦੁੱਖੀ ਹਨ ਅਤੇ ਉਨ੍ਹਾਂ ਨੇ ਸਾਰਾ ਪੁਲ ਪਿੱਲਰਾਂ ਅਧਾਰਿਤ ਬਣਾਉਣ ਦੀ ਮੰਗ ਕੀਤੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਮਾਮਲੇ ਦੇ ਹੱਲ ਲਈ ਭਰੋਸਾ ਦਿੱਤਾ:-ਉਕਤ ਮਾਮਲੇ ਤੇ ਵਿਭਾਗੀ ਅਫਸਰਾਂ ਵੱਲੋਂ ਵੱਡੀ ਰਾਸ਼ੀ ਖਰਚ ਹੋਣ ਦਾ ਤਰਕ ਦੇਣ ਉਪਰੰਤ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਜ਼ੋਰ ਦੇਣ ਉੱਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਕੰਮ ਲਈ ਹੋਰ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਮਾਮਲੇ ਨੂੰ ਰੱਖਣ ਲਈ ਭਰੋਸਾ ਦਿੱਤਾ ਹੈ। ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਭਰੋਸਾ ਮਿਲਣ ਉਪਰੰਤ ਸਥਾਨਕ ਲੋਕਾਂ ਦੀ ਪ੍ਰੇਸ਼ਾਨੀ ਹੱਲ ਹੋਣ ਦੀ ਆਸ ਬੱਝੀ ਹੈ।
ਇਹ ਵੀ ਪੜੋ:-ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਿਲ, ਚਾਰਜਸ਼ੀਟ ਵਿੱਚ ਕੁੱਲ 7 ਮੁਲਜ਼ਮਾਂ ਦਾ ਨਾਂਅ