ਜਲੰਧਰ: ਮਾਮਲਾ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਅਵਾਰਾ ਕੁੱਤਿਆਂ ਨੇ ਇੱਕ ਸਾਲ ਦੀ ਕੁੜੀ ਤੇ ਮਹਿਲਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਮਹਿਲਾ ਦੇ ਰਿਸ਼ਤੇਦਾਰ ਨਰੇਸ਼ ਕੁਮਾਰ ਨਿਵਾਸੀ ਕੰਗਨੀਵਾਲ ਨੇ ਦੱਸਿਆ ਕਿ ਉਸ ਦੀ ਭਾਬੀ ਕਮਲੇਸ਼ ਰਾਣੀ ਆਪਣੀ ਇੱਕ ਸਾਲ ਦੀ ਕੁੜੀ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਪਿੰਡ ਵਿੱਚ ਦੁੱਧ ਲੈਣ ਲਈ ਜਾ ਰਹੀ ਸੀ।
ਅਵਾਰਾ ਕੁੱਤਿਆਂ ਨੇ ਮਾਵਾਂ-ਧੀਆਂ ਨੂੰ ਬਣਾਇਆ ਸ਼ਿਕਾਰ
ਜਲੰਧਰ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਕੁੱਤਿਆਂ ਦੇ ਕਹਿਰ ਦਾ ਇੱਕ ਹੋਰ ਮਾਮਲਾ ਜਲੰਧਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਤੇ ਉਸ ਦੀ ਇੱਕ ਸਾਲ ਦੀ ਕੁੜੀ ਨੂੰ ਪਿੰਡ ਦੇ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਵੱਢਿਆ ਤੇ ਜ਼ਖ਼ਮੀ ਕਰ ਦਿੱਤਾ ਹੈ।
ਇਸ ਦੌਰਾਨ ਪਿੰਡ ਵਿੱਚ ਹੀ ਇੱਕ ਥਾਂ ਹੈ, ਜਿੱਥੇ ਪਹਿਲਾਂ ਹੱਡਾ ਰੋੜੀ ਹੁੰਦੀ ਸੀ ਤੇ ਉੱਥੇ ਹੁਣ ਅਵਾਰਾ ਕੁੱਤੇ ਲੁੱਕ ਕੇ ਬੈਠੇ ਰਹਿੰਦੇ ਹਨ। ਉਸ ਵੇਲੇ ਜਿਵੇਂ ਹੀ ਕਮਲੇਸ਼ ਰਾਣੀ ਤੇ ਉਸ ਦੀ ਬੱਚੀ ਹੱਡਾ ਰੋੜੀ ਦੇ ਕੋਲ ਪੁੱਜੇ ਤਾਂ ਉੱਥੇ ਬੈਠੇ ਹੋਏ ਅੱਧਾ ਦਰਜਨ ਦੇ ਕਰੀਬ ਅਵਾਰਾ ਕੁੱਤਿਆਂ ਨੇ ਮਾਵਾਂ ਧੀਆਂ ਨੂੰ ਬੁਰੀ ਤਰ੍ਹਾਂ ਨਾਲ ਨੋਚ ਕੇ ਜ਼ਖ਼ਮੀ ਕਰ ਦਿੱਤਾ। ਦੋਹਾਂ ਦਾ ਚੀਕ ਚਿਹਾੜਾ ਸੁਣ ਕੇ ਨੇੜਲੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੂੰ ਕੁੱਤਿਆਂ ਤੋਂ ਛੁਡਾ ਕੇ ਮਾਵਾਂ-ਧੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਰੋਜ਼ਾਨਾ ਹੀ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਨਗਰ ਨਿਗਮ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ। ਨਗਰ ਨਿਗਮ ਪ੍ਰਸ਼ਾਸਨ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਇਆ ਹੈ। ਇਸ ਦੇ ਲਈ ਲੋਕਾਂ ਦੀ ਮੇਅਰ ਜਗਦੀਸ਼ ਰਾਜਾ ਨੂੰ ਅਪੀਲ ਹੈ, ਕਿ ਸ਼ਹਿਰ ਵਿਚੋਂ ਅਵਾਰਾ ਕੁੱਤਿਆਂ ਦੇ ਜੰਗਲ ਤੋਂ ਲੋਕਾਂ ਨੂੰ ਬਚਾਇਆ ਜਾਵੇ।