ਜਲੰਧਰ: ਭਾਰਤ ਸਰਕਾਰ ਵੱਲੋਂ ਬੀਤੇ ਦਿਨ ਪਬਜੀ ਸਮੇਤ 118 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ। ਇਨ੍ਹਾਂ ਐਪਸ ਦੇ ਬੈਨ ਹੋਣ ਤੋਂ ਬਾਅਦ ਦੇਸ਼ ਦੇ ਲੋਕਾਂ ਦੀ ਰਾਏ ਹੈ ਕਿ ਚੀਨ ਨੂੰ ਸਬਕ ਸਿਖਾਉਣ ਲਈ ਕੇਂਦਰ ਸਰਕਾਰ ਨੇ ਵਧੀਆ ਕਦਮ ਚੁੱਕਿਆ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਵੀ ਇਸ ਤਰ੍ਹਾਂ ਦੀ ਐਪ ਬਣਨੀ ਚਾਹੀਦੀ ਹੈ।
ਜਲੰਧਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਐਪ ਨੂੰ ਬੰਦ ਕਰਨ ਦੇ ਨਾਲ ਭਾਰਤ ਵਿੱਚ ਆਈ.ਟੀ. ਵਰਗ ਦੇ ਨਾਲ ਜੁੜੇ ਲੋਕਾਂ ਲਈ ਇਹ ਇੱਕ ਚੰਗਾ ਮੌਕਾ ਹੈ। ਇਸ ਨਾਲ ਜਿੱਥੇ ਚੀਨ ਨੂੰ ਆਰਥਿਕ ਨੁਕਸਾਨ ਹੋਵੇਗਾ ਉਥੇ ਹੀ ਭਾਰਤ ਦੀ ਆਰਥਿਕ ਸਥਿਤੀ 'ਚ ਵੀ ਸੁਧਾਰ ਆਵੇਗਾ।
ਪਬਜੀ ਬੈਨ ਹੋਣ ਕਾਰਨ ਲੋਕਾਂ 'ਚ ਖੁਸ਼ੀ ਦੀ ਲਹਿਰ ਇਸ ਮਾਮਲੇ ਬਾਰੇ ਮੋਬਾਈਲ ਵਿਕਰੇਤਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਵਧੀਆ ਪ੍ਰੋਸੈਸਰ ਵਾਲਾ ਮੋਬਾਇਲ ਖ਼ਰੀਦਣਾ ਪਸੰਦ ਕਰਦੇ ਹਨ ਸੀ ਪਰ ਇਸ ਦੇ ਚੱਲਦੇ ਉਨ੍ਹਾਂ ਦੀ ਫੋਨ ਵਿਕਰੀ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਜੇਕਰ ਪਬਜੀ ਨਹੀਂ ਤਾਂ ਬੱਚਿਆਂ ਕੋਲ ਹੋਰ ਗੇਮਸ ਹਨ ਜਿਵੇਂ ਕਿ 'ਕਾਲ ਆਫ ਡਿਊਟੀ'। ਉਨ੍ਹਾਂ ਕਿਹਾ ਕਿ ਉਹ ਵੀ ਕੰਮ ਤੋਂ ਘਰ ਜਾਕੇ ਰਿਲੈਕਸ ਹੋਣ ਲਈ ਪਬਜੀ ਖੇਡਦੇ ਸੀ ਪਰ ਹੁਣ ਉਹ ਹੋਰ ਕੋਈ ਵਿਕਲਪ ਦੇਖ ਲੈਣਗੇ।
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਐਪਸ ਸਿਕਓਰਟੀ ਕਰਕੇ ਬੰਦ ਹੋਈਆਂ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ ਪਰ ਸਰਕਾਰ ਨੂੰ ਚੀਨ ਨੂੰ ਆੜੇਂ ਹੱਥੀਂ ਲੈਂਣ ਲਈ ਐਪਸ ਬੰਦ ਕਰਨ ਦਾ ਨਾਲ-ਨਾਲ ਸੈਨਿਕ ਕਾਰਵਾਈ ਵੀ ਕਰਨੀ ਚਾਹੀਦੀ ਹੈ।