ਜਲੰਧਰ : ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਧਰਮਪਾਲ ਬਖ਼ਸ਼ੀ ਨੇ ਕਾਂਗਰਸ ਵਿਧਾਇਕ ਪੁਸ਼ਪ ਬਾਲੀ 'ਤੇ ਹੋਰ ਤਿੰਨ ਲੋਕਾਂ 'ਤੇ ਆਰੋਪ ਲਗਾਏ ਸੀ ਕਿ ਉਹ ਲਾਂਬੜਾ ਸਥਿਤ ਗਊਸ਼ਾਲਾ ਵਿੱਚ ਗਊ ਮਾਤਾ ਦੀ ਸੇਵਾ ਕਰਦਾ ਹੈ ਲੇਕਿਨ ਇਹ ਸਭ ਲੋਕ ਗਊਸ਼ਾਲਾ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਦੇ ਲਈ ਉਸ ਨੂੰ ਪੜਤਾੜਿਤ ਕੀਤਾ ਜਾ ਰਿਹਾ ਹੈ। ਹੁਣ ਉਸ ਦੀ ਸਹਿਣ ਸ਼ਕਤੀ ਖਤਮ ਹੋ ਚੁੱਕੀ ਹੈ, ਜਿਸ ਕਾਰਨ ਉਸ ਨੇ ਜ਼ਹਿਰ ਨਿਗਲ ਕੇ ਆਤਮ ਹੱਤਿਆ ਕਰ ਲਈ।
'ਲਾਈਵ ਖੁਦਕੁਸ਼ੀ ਕੇਸ 'ਚ ਵਿਧਾਇਕ ਨੂੰ ਬਚਾਇਆ ਜਾ ਰਿਹਾ' ਧਰਮਪਾਲ ਬਖ਼ਸ਼ੀ ਨੇ ਜਦੋਂ ਜ਼ਹਿਰ ਨਿਗਲਿਆ ਤਾਂ ਉਸਦੇ ਕੁਝ ਸਮੇਂ ਬਾਅਦ ਲੋਕਾਂ ਨੇ ਉਸ ਨੂੰ ਬੇਸੁਧ ਹਾਲਤ ਵਿੱਚ ਪਿਆ ਹੋਇਆ ਦੇਖਿਆ, ਜਿਸ ਤੋਂ ਬਾਅਦ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਉਹ ਭਾਜਪਾ ਦੇ ਸੀਨੀਅਰ ਆਗੂ ਮਨਦੀਪ ਬਖਸ਼ੀ ਦੇ ਭਰਾ ਸਨ ਫੇਸਬੁੱਕ 'ਤੇ ਲਾਈਵ ਹੋ ਕੇ ਆਤਮਹੱਤਿਆ ਕਰਨ ਤੋਂ ਪਹਿਲਾਂ ਧਰਮਪਾਲ ਬਖ਼ਸ਼ੀ ਨੇ ਸਭ ਆਰੋਪੀਆਂ ਦੇ ਨਾਮ ਦੱਸੇ ਸੀ ਜਿਸਦੇ ਬਾਅਦ ਪੁਲਿਸ ਇਸ ਚੱਕਰ ਵਿੱਚ ਫਸ ਗਈ ਕਿ ਜਿਨ੍ਹਾਂ ਆਰੋਪੀਆਂ ਦੇ ਨਾਮ ਮ੍ਰਿਤਕ ਨੇ ਲਾਈਵ ਹੋ ਕੇ ਦੱਸੇ ਹਨ, ਉਨ੍ਹਾਂ ਦੇ ਵਿੱਚੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਸੀਆਈਏ ਇੱਕ ਦੇ ਪ੍ਰਭਾਵੀ ਪੁਸ਼ਪ ਬਾਲੀ ਦਾ ਨਾਮ ਵੀ ਸ਼ਾਮਿਲ ਹੈ।
ਪੁਲਿਸ ਨੇ ਤਿੰਨ ਆਰੋਪੀਆਂ 'ਤੇ ਪਰਚਾ ਦਰਜ ਕੀਤਾ। ਐੱਸ.ਐੱਸ.ਪੀ ਦਿਹਾਤੀ ਦੇ ਅਨੁਸਾਰ ਮ੍ਰਿਤਕ ਦੇ ਪੁੱਤਰ ਅਭੀ ਦੇ ਬਿਆਨਾਂ 'ਤੇ ਤਿੰਨ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਲੇਕਿਨ ਜਦੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਸੀਆਈਏ ਪ੍ਰਭਾਵੀ ਪੁਸ਼ਪ ਬਾਲੀ 'ਤੇ ਮਾਮਲਾ ਨਾ ਦਰਜ ਕਰਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਬੇਟੇ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਹੀ ਨਾਮ ਦਿੱਤੇ ਸਨ।
ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਕੋਈ ਵਿਅਕਤੀ ਵੀਡੀਓ ਬਣਾ ਕੇ ਲਾਈਵ ਹੋ ਕੇ ਆਤਮਹੱਤਿਆ ਕਰਦਾ ਹੈ ਤੇ ਉਸ ਦੌਰਾਨ ਆਰੋਪੀ ਦੇ ਨਾਮ ਦੱਸਦਾ ਹੈ ਤੇ ਪੁਲਿਸ ਉਸ ਵੀਡੀਓ ਦੇ ਆਧਾਰ 'ਤੇ ਸਭ ਆਰੋਪੀਆਂ 'ਤੇ ਮਾਮਲਾ ਦਰਜ ਕਰ ਲੈਂਦੀ ਹੈ, ਲੇਕਿਨ ਇਸ ਕੇਸ ਵਿੱਚ ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਨਹੀਂ ਬਲਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚੋਂ ਵਿਧਾਇਕ ਅਤੇ ਪੁਸ਼ਪ ਬਾਲੀ ਨੂੰ ਬਚਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਿਲਾਂ
ਉੱਥੇ ਹੀ ਉਸ ਦੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕੱਲ੍ਹ ਤੱਕ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਪੁਸ਼ਪ ਬਾਲੀ 'ਤੇ ਮਾਮਲਾ ਦਰਜ ਨਾ ਹੋਇਆ ਤਾਂ ਮ੍ਰਿਤਕ ਦੇ ਸ਼ਬਦ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਇਨਸਾਫ ਨਾ ਮਿਲਿਆ ਤਾਂ ਜਲੰਧਰ ਨਕੋਦਰ ਰੋਡ ਜਾਮ ਕਰ ਦਿੱਤਾ ਜਾਵੇਗਾ।