ਪੰਜਾਬ

punjab

ETV Bharat / state

ਫਿਲੌਰ 'ਚ ਸ਼ਰਾਰਤੀ ਅਨਸਰਾਂ ਨੇ ਘਰ ਬਾਹਰ ਖੜ੍ਹੀ ਗੱਡੀ ਦੀ ਕੀਤੀ ਭੰਨਤੋੜ

ਫਿਲੌਰ 'ਚ ਘਰ ਬਾਹਰ ਖੜ੍ਹੀ ਇੱਕ ਗੱਡੀ ਦੀ ਕੁਝ ਸ਼ਰਾਰਤੀ ਅਨਸਰਾਂ ਨੇ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫਿਲੌਰ 'ਚ ਸ਼ਰਾਰਤੀ ਅਨਸਰਾਂ ਨੇ ਘਰ ਬਾਹਰ ਖੜ੍ਹੀ ਗੱਡੀ ਦੀ ਕੀਤੀ ਭੰਨਤੋੜ
ਫਿਲੌਰ 'ਚ ਸ਼ਰਾਰਤੀ ਅਨਸਰਾਂ ਨੇ ਘਰ ਬਾਹਰ ਖੜ੍ਹੀ ਗੱਡੀ ਦੀ ਕੀਤੀ ਭੰਨਤੋੜ

By

Published : Jan 16, 2021, 7:42 PM IST

ਫਿਲੌਰ: ਸਥਾਨਕ ਕਰੇਮਿਕਾ ਫੈਕਟਰੀ ਵਿੱਚ ਬਤੌਰ ਠੇਕੇ 'ਤੇ ਕੰਮ ਕਰ ਰਹੇ ਗੁਰਵਿੰਦਰ ਲਾਲ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਕੰਮ ਤੋਂ ਘਰ ਪਰਤਿਆ ਸੀ। ਇਸ ਦੌਰਾਨ ਗੱਡੀ ਨੂੰ ਉਸ ਨੇ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਦਿੱਤਾ। ਜਦੋਂ ਰਾਤ ਵੇਲੇ ਉਸ ਦਾ ਭਾਣਜਾ ਬਾਹਰ ਆਇਆ ਤਾਂ ਉਸ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

ਗੱਡੀ ਮਾਲਕ ਗੁਰਵਿੰਦਰ ਲਾਲ ਨੇ ਦੱਸਿਆ ਕਿ ਜਦੋਂ ਉਸ ਨੇ ਬਾਹਰ ਆ ਕੇ ਗੱਡੀ ਨੂੰ ਵੇਖਿਆ ਤਾਂ ਸ਼ਰਾਰਤੀ ਅਨਸਰਾਂ ਨੇ ਗੱਡੀ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਹੋਈ ਸੀ।

ਗੁਰਵਿੰਦਰ ਲਾਲ ਨੇ ਗੱਡੀ ਦੀ ਹਾਲਤ ਵੇਖਦੇ ਹੋਏ ਇਸ ਦੀ ਸ਼ਿਕਾਇਤ ਸਥਾਨਕ ਥਾਣੇ 'ਚ ਕਰਵਾਈ। ਪੁਲਿਸ ਨੇ ਗੁਰਵਿੰਦਰ ਲਾਲ ਨੂੰ ਭਰੋਸਾ ਦਵਾਇਆ ਕਿ ਉਹ ਜਲਦ ਤੋਂ ਜਲਦ ਮੁਲਜ਼ਮ ਨੂੰ ਫੜ੍ਹ ਲੈਣਗੇ।

ABOUT THE AUTHOR

...view details