ਜਲੰਧਰ: ਫਿਲੌਰ ਤੇ ਨੂਰਮਹਿਲ ਰੋਡ 'ਤੇ ਫਰੈਂਡਜ਼ ਆਟੋ ਪਾਰਟਸ ਫੈਕਟਰੀ ਵਿੱਚ ਬੀਤੀ ਰਾਤ ਫੈਕਟਰੀ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਚੋਰਾਂ ਨੇ ਅੰਦਰ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਚੋਰ ਫੈਕਟਰੀ ਵਿਚੋਂ ਰੱਖੀਆਂ ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਉਥੋਂ ਫ਼ਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮੈਨੇਜਰ ਨੇ ਦੱਸਿਆ ਕਿ ਤਕਰੀਬਨ ਢਾਈ ਤੋਂ ਤਿੰਨ ਲੱਖ ਦਾ ਸਾਮਾਨ ਚੋਰੀ ਹੋ ਚੁੱਕਾ ਹੈ। ਚੋਰ ਪਿਛਲੇੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰੋਂ ਸਾਮਾਨ ਲੈ ਕੇ ਚਲੇ ਗਏ।
ਇਸ ਮੌਕੇ ਜਦੋਂ ਰਾਤ ਦੇ ਚੌਕੀਦਾਰ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਡਿਊਟੀ ਰਾਤੀਂ ਗਿਆਰਾਂ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਉਸ ਨੇ ਇੱਕ ਵਜੇ ਦੇ ਕਰੀਬ ਫੈਕਟਰੀ ਦਾ ਪੂਰਾ ਗੇੜਾ ਲਗਾਇਆ ਸੀ ਅਤੇ ਜਿਸ 'ਤੇ ਉਸ ਨੂੰ ਕੋਈ ਵੀ ਆਵਾਜ਼ ਨਹੀਂ ਸੁਣਾਈ ਦਿੱਤੀ ਨਾ ਹੀ ਕੋਈ ਸ਼ੱਕ ਪਿਆ ਪਰ ਜਦੋਂ ਸਵੇਰੇ ਦੇਖਿਆ ਤਾਂ ਅੰਦਰੋਂ ਸਾਮਾਨ ਚੋਰੀ ਹੋ ਚੁੱਕਾ ਸੀ।
ਮੌਕੇ 'ਤੇ ਪੁੱਜੇ ਥਾਣਾ ਫਿਲੌਰ ਦੇ ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਚੋਰ ਪਿੱਛੋਂ ਆਏ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਫੈਕਟਰੀ ਦੇ ਪਿਛਲੀ ਦੀਵਾਰ 'ਤੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਫੜ ਲਿਆ ਜਾਵੇਗਾ।