ਜਲੰਧਰ: ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕਿਹਾ ਗਿਆ ਹੈ, ਪੰਜਾਬ ਦੀ ਸੀਮਾ ਉਪਰ ਲੱਗੀ ਹੋਈ ਕੰਡਿਆਲੀ ਤਾਰ 200 ਮੀਟਰ ਅੱਗੇ ਲੈ ਕੇ ਜਾਇਆ ਜਾਵੇ। ਇਕ ਪਾਸੇ ਜਿੱਥੇ ਇਸ ਗੱਲ ਤੇ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਉਥੇ ਹੀ ਦੂਸਰੇ ਪਾਸੇ ਖ਼ੁਦ ਫ਼ੌਜ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਤਹਿਤ ਜਲੰਧਰ ਵਿਖੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਲੈਫਟੀਨੈਂਟ ਕਰਨਲ HS ਸੰਘਾ (Retired) ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਕੰਡਿਆਲੀ ਤਾਰ ਨੂੰ 200 ਮੀਟਰ ਅੱਗੇ ਵਧਾਉਣ ਨਾਲ ਕਿਸਾਨਾਂ ਨੂੰ ਬਹੁਤ ਸੌਖ ਹੋਵੇਗੀ। ਉਨ੍ਹਾਂ ਕਿਹਾ ਕਿ ਬਾਰਡਰ ਦੇ ਉੱਪਰ ਇਹ ਮਿੱਟੀ ਬਹੁਤ ਜ਼ਿਆਦਾ ਉਪਜਾਊ ਹੈ। ਜਿੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦਾ ਇਸਤੇਮਾਲ ਸਹੀ ਢੰਗ ਨਾਲ ਕੀਤਾ ਜਾਵੇ। Military officials praised Punjab government.
'ਪਾਕਿਸਤਾਨ 'ਤੇ ਨਜ਼ਰ ਰੱਖਣਾ ਹੋ ਜਾਵੇਗਾ ਆਸਾਨ':ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕੰਡਿਆਲੀ ਤਾਰ ਨੂੰ ਅੱਗੇ ਲਿਜਾਣ ਨਾਲ ਇਕ ਪਾਸੇ ਕਿਸਾਨਾਂ ਨੂੰ ਮੁਨਾਫਾ ਹੋਵੇਗਾ ਦੂਸਰੇ ਪਾਸੇ ਸੀਮਾ ਦੀ ਸੁਰੱਖਿਆ ਕਰਨਾ ਵੀ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਬਾਰਡਰ ਪਾਰ ਤੋਂ ਡਰੋਨਾਂ ਰਾਹੀਂ ਨਸ਼ਾ ਅਤੇ ਹਥਿਆਰ ਸਾਡੇ ਦੇਸ਼ ਵਿੱਚ ਭੇਜੇ ਜਾਂਦੇ ਹਨ ਪਰ ਜੇਕਰ ਇਸ ਸੀਮਾ ਤੇ ਲੱਗੀ ਕੰਡਿਆਲੀ ਤਾਰ ਨੂੰ ਹੋਰ ਅੱਗੇ ਵਧਾ ਦਿੱਤਾ ਜਾਵੇ ਤਾਂ ਇਸ ਨਾਲ ਫੋਰਸ ਨੂੰ ਡਿਊਟੀ ਕਰਨ ਵਿਚ ਹੋਰ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਾਰਡਰ ਦੇ ਅੱਗੇ ਜਾ ਕੇ ਦੇਖਿਆ ਜਾਵੇਗਾ, ਉਸ ਨਾਲ ਉਨ੍ਹਾਂ ਹੀ ਪਾਕਿਸਤਾਨ ਤੇ ਨਜ਼ਰ ਰੱਖਣਾ ਵੀ ਆਸਾਨ ਹੋ ਜਾਏਗਾ।